ਮੰਤਰੀ ਮੰਡਲ ਵਿੱਚ ਫੇਰਬਦਲ ਹੋਣ ਤੋਂ ਪਹਿਲਾਂ ਰਾਜਸਥਾਨ ਦੇ ਸਾਰੇ ਮੰਤਰੀਆਂ ਨੇ ਦਿੱਤੇ ਅਸਤੀਫੇ
ਚੰਡੀਗੜ੍ਹ, 20 ਨਵੰਬਰ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਤਿੰਨ ਮੰਤਰੀਆਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਰਾਜਸਥਾਨ ਦੀ ਪੂਰੀ ਕੈਬਨਿਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਘਰ ਬੈਠਕ ਦੌਰਾਨ ਅਸਤੀਫੇ ਮੁੱਖ ਮੰਤਰੀ ਨੂੰ ਸੌਂਪੇ। ਦੱਸ ਦੱਈਏ ਕਿ ਪੰਜਾਬ ਕਾਂਗਰਸ ਇੰਜਾਰਜ ਹਰੀਸ਼ ਚੌਧਰੀ ਨੇ ਕੱਲ੍ਹ ਦੋ ਹੋਰ ਮੰਤਰੀਆਂ ਦੇ ਨਾਲ ਰਾਜਸਥਾਨ ਦੀ ਕੈਬਨਿਟ ਚੋਂ ਅਸਤੀਫਾ ਦੇ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕੱਲ੍ਹ ਨੂੰ ਮੁੱਖ ਮੰਤਰੀ ਵੱਲੋਂ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਜਾਣਾ ਹੈ।