ਅਫਸਰਸ਼ਾਹੀ ਦੇ ਕਰਫਿਊ ਪਾਸ ਦੇ ਚੱਕਰ ‘ਚ ਕਣਕ ਦੀ ਆਮਦ 30 ਫੀਸਦੀ ਤੱਕ ਰੁੱਕੀ-ਹਲਕਾ ਵਿਧਾਇਕ
ਬੁਢਲਾਡਾ 28, ਅਪ੍ਰੈਲ(ਵਿਸ਼ਵ ਵਾਰਤਾ ): ਹਾੜੀ ਦੀ ਫਸਲ ਦੋਰਾਨ ਕਿਸਾਨਾਂ ਆੜਤੀਆਂ ਅਤੇ ਮਜਦੂਰਾ ਦੀ ਸਮੱਸਿਆਵਾਂ ਦੇ ਹੱਲ ਲਈ ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਇਸ ਮਹਾਮਾਰੀ ਦੇ ਦੌਰ ਵਿੱਚ ਖਰੀਦ ਪ੍ਰਬੰਧਾ ਸੰਬੰਧੀ ਪਹਿਲਾ ਤੋਂ ਹੀ ਤਿਆਰੀ ਕਰਦੀ ਪਰ ਅੱਜ ਮੰਡੀਆਂ ਵਿੱਚ ਕਿਸਾਨ ਆੜਤੀਆਂ ਪੈਮੇਂਟ ਅਦਾਇਗੀ ਅਤੇ ਬਾਰਦਾਨੇ ਦੀ ਕਮੀ ਦੇ ਕਾਰਨ ਖੱਜਲ ਖੁਆਰ ਹੋ ਰਿਹਾ ਹੈ. ਇਹ ਸਬਦ ਅੱਜ ਇੱਥੇ ਬੁਢਲਾਡਾ ਹਲਕੇ ਦੀਆਂ ਮੁੱਖ ਯਾਰਡ ਸਮੇਤ ਬਾਕੀ ਖਰੀਦ ਕੇਂਦਰਾਂ ਦਾ ਦੌਰਾ ਕਰਦਿਆ ਹਲਕਾ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਕਹੇ. ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਾਰਦਾਨੇ ਦਾ ਪਹਿਲਾ ਪ੍ਰਬੰਧ ਕਰਨਾ ਸੀ ਪਰੰਤੂ ਫਸਲ ਮੰਡੀ ਵਿੱਚ ਆਉਣ ਤੋਂ ਬਾਅਦ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਅਤੇ ਆੜਤੀਆ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ. ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਅਜੇ ਤੱਕ ਕਰਫਿਊ ਪਾਸਾਂ ਦੀ ਘੁੰਮਣ ਘੇਰੀ ਵੀ ਜ਼ੋ ਅਫਸਰਸਾਹੀ ਦੀ ਮਨਮਰਜੀ ਦਾ ਸ਼ਿਕਾਰ ਹੋ ਗਈ ਦੇ ਕਾਰਨ ਸਿਰਫ 30 ਫੀਸਦੀ ਕਣਕ ਦੀ ਹੀ ਆਮਦ ਹੋਈ ਹੈ. ਅਤੇ ਇਸੇ ਦੌਰਾਨ ਆੜਤੀਆਂ ਨੂੰ ਕਣਕ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਮਿਲ ਰਹੀ. ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਤੇ ਸਮੱਸਿਆਵਾਂ ਵੱਲ੍ਹ ਸਰਕਾਰ ਦਾ ਕੋਈ ਧਿਆਨ ਨਹੀਂ. ਸਿਰਫ ਸਰਕਾਰ ਦੇ ਮੰਤਰੀ ਅਤੇ ਸੰਤਰੀ ਘਰੋ ਘਰੀ ਬੈਠੇ ਹੀ ਬੰਸਰੀ ਬਜਾ ਰਹੇ ਹਨ ਪਰ ਮੰਡੀਆਂ ਵਿੱਚ ਕਿਸਾਨਾਂ ਦੀ ਚਾਰ ਚਾਰ ਦਿਨਾਂ ਤੋਂ ਕਣਕ ਦੀ ਭਰਾਈ ਨਾ ਹੋਣ ਕਰਕੇ ਸਰਕਾਰ ਦੀ ਨਾਕਾਮੀ ਦੇ ਅਧੂਰੇ ਦਾਅਵੇ ਨਜਰ ਆ ਰਹੇ ਹਨ. ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬਾਰਦਾਨੇ ਦੀ ਸਮੱਸਿਆ ਹੱਲ ਨਾ ਕੀਤੀ ਤਾਂ ਆੜਤੀਆਂ ਵਰਗ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ. ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲਾਅਰਿਆਂ ਦੀ ਨੀਤੀ ਛੱਡੋਂ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਗੰਭੀਰ ਹੋਵੋ ਨਹੀਂ ਤਾਂ ਆਮ ਆਦਮੀ ਪਾਰਟੀ ਕਿਸਾਨ ਅਤੇ ਆੜਤੀਏ ਦੇ ਸੰਘਰਸ਼ ਨਾਲ ਖੜਨ ਲਈ ਮਜਬੂਰ ਹੋਵੇਗੀ. ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਆਦਿ ਹਾਜ਼ਰ ਸਨ.
ਫੋਟੋ: ਬੁਢਲਾਡਾ: ਖਰੀਦ ਕੇਂਦਰ *ਚ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ.