ਮੋਹਾਲੀ ਵਿੱਚ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ
ਕਾਤਲ ਹੋਏ ਮੌੌਕੇ ਤੇ ਫਰਾਰ
ਮੋਹਾਲੀ, 7 ਅਗਸਤ(ਵਿਸ਼ਵ ਵਾਰਤਾ) ਅੱਜ ਸਵੇਰੇ ਮੋਹਾਲੀ ਦੇ ਮਟੋਰ ਥਾਣੇ ਦੇ ਕੋਲ ਸਥਿਤ ਮਾਰਕਿਟ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਯੂਥ ਅਕਾਲੀ ਦਲ ਦੇ ਨੇਤਾ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ । ਘਟਨਾ ਵਾਲੀ ਥਾਂ ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਕਾਤਲ ਆਈ 20 ਗੱਡੀ ਵਿੱਚ ਸਵਾਰ ਹੋ ਕੇ ਆਏ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਫਰਾਰ ਹੋ ਗਏ ।
ਦੱਸ ਦਈਏ ਕਿ ਵਿੱਕੀ ਮਿੱਡੂਖੇੜਾ ਸਟੂਡੈਂਟ ਰਾਜਨੀਤੀ ਵਿੱਚ ਇੱਕ ਵੱਡਾ ਨਾਮ ਸਨ ਅਤੇ ਇਸ ਤੋਂ ਇਲਾਵਾ ਅਕਾਲੀ ਦੀ ਸਟੂਡੈਂਟ ਇਕਾਈ ਸੋਈ ਨਾਲ ਕਾਫੀ ਸਮੇਂ ਤੋਂ ਸਰਗਰਮ ਭੂਮੀਕਾ ਵਿੱਚ ਜੁੜੇ ਹੋਏ ਸਨ।