ਪੁਲਿਸ ਨੇ ਚਾਰ ਦਿਨਾਂ ਵਿੱਚ ਸੁਲਝਾਇਆ ਅੰਮ੍ਰਿਤਸਰ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੁੱਟ ਦਾ ਮਾਮਲਾ
ਚੰਡੀਗੜ੍ਹ 20 ਫਰਵਰੀ(ਵਿਸ਼ਵ ਵਾਰਤਾ ਬਿਓਰੋ) -ਪੰਜਾਬ ਦੇ ਅਮ੍ਰਿਤਸਰ ਵਿੱਚ ਬੈਂਕ ਲੁੱਟਣ ਦੇ ਕੇਸ ਨੂੰ ਪੁਲਿਸ ਨੇ 4 ਦਿਨ ਵਿੱਚ ਸੁਲਝਾ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਲੋਕਾਂ ਨੂੰ ਵੀ ਕਾਬੂ ਕਰ ਲਿਆ ਹੈ। ਫਿਲਹਾਲ ਪੁਲਿਸ ਅਧਿਕਾਰੀ ਸਾਰੀ ਘਟਨਾਕ੍ਰਮ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕਰ ਰਹੇ। ਦੁਪਹਿਰ ਤਕ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਸੰਬੰਧ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ 16 ਫਰਵਰੀ ਦੀ ਦੁਪਹਿਰ 12:09 ਵਜੇ ਦੇ ਨੇੜੇ ਐਕਟਿਵਾ ‘ਤੇ ਆਏ ਦੋ ਲੁਟੇਰਿਆਂ ਨੇ ਗਨ ਪੁਆਇੰਟ ‘ਤੇ ਪੰਜਾਬ ਨੈਸ਼ਨਲ ਬੈਂਕ ਦੀ ਰਾਨੀ ਕਾ ਬਾਗ ਬ੍ਰਾਂਚ ਵਿਚ ਲੁੱਟ ਦੀ ਵਾਰਦਤ ਨੂੰ ਅੰਜਾਮ ਦਿੱਤਾ ਸੀ।ਇਸ ਵਾਰਦਾਤ ਵਿੱਚ ਲੁਟੇਰੇ 22 ਲੱਖ ਰੂਪਏ ਲੁੱਟ ਕੇ ਫਰਾਰ ਹੋ ਗਏ ਸਨ।