ਮੋਹਾਲੀ, 13 ਦਸੰਬਰ (ਵਿਸ਼ਵ ਵਾਰਤਾ) – ਮੋਹਾਲੀ ਵਿਚ ਅੱਜ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਲੜੀ ਦੇ ਦੂਸਰੇ ਵਨਡੇ ਮੈਚ ਵਿਚ ਭਾਰਤ ਨੇ ਸ੍ਰੀਲੰਕਾ ਨੂੰ 141 ਦੌੜਾਂ ਨਾਲ ਹਰਾ ਦਿੱਤਾ| ਇਸ ਤਰ੍ਹਾਂ ਤਿੰਨ ਮੈਚਾਂ ਦੀ ਸੀਰੀਜ ਵਿਚ ਦੋਵੇਂ ਟੀਮਾਂ 1-1 ਨਾਲ ਬਰਾਬਰ ਹੋ ਗਈਆਂ ਹਨ| ਆਖਰੀ ਮੈਚ 17 ਦਸੰਬਰ ਨੂੰ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ|
ਸ੍ਰੀਲੰਕਾ ਦੀ ਟੀਮ ਨੇ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 251 ਦੌੜਾਂ ਬਣਾਈਆਂ| ਐਂਜਲੂ ਮੈਥੀਊਜ ਨੇ ਸਭ ਤੋਂ ਵੱਧ ਨਾਬਾਦ 111 ਦੌੜਾਂ ਬਣਾਈਆਂ| ਉਸ ਦਾ ਇਹ ਦੂਸਰਾ ਸੈਂਕੜਾ ਹੈ ਅਤੇ ਉਸ ਨੇ ਵਨਡੇ ਮੈਚਾਂ ਵਿਚ ਆਪਣੇ 5 ਹਜਾਰ ਰਨ ਵੀ ਪੂਰੇ ਕਰ ਲਏ ਹਨ|
ਭਾਰਤ ਵੱਲੋਂ ਯੁਜਵੇਂਦਰ ਚਾਹਲ ਨੇ ਸਭ ਤੋਂ ਵੱਧ 3, ਜਸਪ੍ਰੀਤ ਬੁਮਰਾਹ ਨੇ 2, ਵਾਸ਼ਿੰਗਟਨ ਸੁੰਦਰ, ਹਰਦਿਕ ਪਾਂਡਿਆ ਅਤੇ ਭੁਵਨੇਸ਼ਵਰ ਕੁਮਾਰ ਨੇ 1-1 ਵਿਕਟ ਲਈ|
ਇਸ ਤੋਂ ਪਹਿਲਾਂ ਮੋਹਾਲੀ ਵਨਡੇ ਮੈਚ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵਿਸਫੋਟਕ ਬੱਲੇਬਾਜੀ ਕਰਦਿਆਂ ਨਾਬਾਦ 208 ਦੌੜਾਂ ਬਣਾਈਆਂ| ਰੋਹਿਤ ਸ਼ਰਮਾ ਨੇ 153 ਗੇਂਦਾਂ ਵਿਚ 208 ਦੌੜਾਂ ਬਣਾਈਆਂ, ਜਿਸ ਵਿਚ ਉਸ ਨੇ 13 ਚੌਕੇ ਅਤੇ 12 ਛੱਕੇ ਜੜੇ| ਰੋਹਿਤ ਦੇ ਇਸ ਦੋਹਰੇ ਸੈਂਕੜੇ ਸਦਕਾ ਭਾਰਤ ਨੇ ਸ੍ਰੀਲੰਕਾ ਅੱਗੇ ਜਿੱਤ ਲਈ 393 ਦੌੜਾਂ ਦਾ ਟੀਚਾ ਰੱਖਿਆ ਸੀ|
ਇਸ ਤੋਂ ਇਲਾਵਾ ਸ਼ਿਖਰ ਧਵਨ ਨੇ 68, ਸ਼ਰੀਅਸ ਅਈਅਰ ਨੇ 88 ਦੌੜਾਂ ਦਾ ਯੋਗਦਾਨ ਪਾਇਆ| ਧੋਨਾ 7 ਅਤੇ ਪਾਂਡਿਆ ਨੇ 8 ਰਨ ਬਣਾਏ|
PUNJAB : ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਕੀਤਾ ਐਲਾਨ
PUNJAB : ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਕੀਤਾ ਐਲਾਨ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਖਿਡਾਰੀਆਂ...