ਮੋਹਾਲੀ ਬੰਬ ਧਮਾਕਾ ਮਾਮਲਾ
ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਉੱਚ ਪੱਧਰੀ ਬੈਠਕ
ਡੀਜੀਪੀ ਸਮੇਤ ਕਈ ਵੱਡੇ ਅਧਿਕਾਰੀ ਕੀਤੇ ਤਲਬ
ਚੰਡੀਗੜ੍ਹ,10 ਮਈ (ਵਿਸ਼ਵ ਵਾਰਤਾ) :- ਬੀਤੀ ਰਾਤ ਮੋਹਾਲੀ ਵਿਖੇ ਪੰਜਾਬ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ ਤੇ ਰਾਕਟ ਲਾਂਚਰ ਨਾਲ ਹੋਏ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਿੱਥੇ ਮੁੱਖ ਮੰਤਰੀ ਨੇ ਰਾਤ ਤੋਂ ਹੀ ਇਸ ਦੀ ਜਾਂਚ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਸਨ ਉਥੇ ਹੀ ਅੱਜ ਮੁੱਖ ਮੰਤਰੀ ਨੇ ਸਵੇਰੇ ਪੰਜਾਬ ਦੇ ਡੀਜੀਪੀ ਸਮੇਤ ਖੁਫੀਆ ਵਿਭਾਗ ਦੇ ਮੁਖੀ ਤੇ ਹੋਰ ਸੰਬੰਧਿਤ ਅਧਿਕਾਰੀਆਂ ਦੀ ਮੀਟਿੰਗ ਬੁਲਾ ਲਈ ਹੈ।