ਮੋਹਾਲੀ ਧਮਾਕੇ ਦੇ ਵਿੱਚ ਫੜੇ ਗਏ ਨਿਸ਼ਾਨ ਸਿੰਘ ਦੀ ਅੱਜ ਫਰੀਦਕੋਟ ਅਦਾਲਤ ਵਿੱਚ ਪੇਸ਼ੀ
ਚੰਡੀਗੜ੍ਹ,16 ਮਈ(ਵਿਸ਼ਵ ਵਾਰਤਾ)-ਮੋਹਾਲੀ ਵਿਖੇ ਹੋਏ ਧਮਾਕੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨਿਸ਼ਾਨ ਸਿੰਘ ਦੀ ਅੱਜ ਫਰੀਦਕੋਟ ਅਦਾਲਤ ਵਿੱਚ ਪੇਸ਼ੀ ਹੋਵੇਗੀ। ਦੱਸ ਦਈਏ ਕਿ ਇਹ ਪੇਸ਼ੀ ਉਸ ਕੋਲੋਂ 12 ਹਥਿਆਰਾਂ ਦੀ ਬਰਾਮਦਗੀ ਹੋਈ ਸੀ ਜਿਸ ਤੇ ਉਸਨੂੰ ਪੰਜ ਦਿਨਾਂ ਦੇ ਰਿਮਾਂਡੇ ਤੇ ਭੇਜਿਆ ਗਿਆ ਸੀ।ਇਸ ਰਿਮਾਂਡ ਦੌਰਾਨ ਹੀ ਉਸਨੂੰ ਮੋਹਾਲੀ ਪੁਲਿਸ ਵੱਲੋਂ 6 ਤਰੀਕ ਨੂੰ ਹੋਏ ਧਮਾਕੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਪੇਸ਼ੀ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਰਿਮਾਂਡ ਵਿੱਚ ਵਾਧੇ ਦੀ ਮੰਗ ਕੀਤੀ ਜਾ ਸਕਦੀ ਹੈ।