ਮੋਹਾਲੀ ਦੇ ਫੇਜ਼ 1 ਦੀ ਖੋਖਾ ਮਾਰਕੀਟ ਵਿੱਚ ਪ੍ਰਸ਼ਾਸ਼ਨ ਨੇ ਚਲਾਇਆ ਬੁਲਡੋਜ਼ਰ
ਚੰਡੀਗੜ੍ਹ,16 ਮਈ(ਵਿਸ਼ਵ ਵਾਰਤਾ)-ਮੋਹਾਲੀ ਦੇ ਫ਼ੇਜ 1 ਦੀ ਖੋਖਾ ਮਾਰਕੀਟ ਵਿੱਚ ਅੱਜ ਪੁੱਡਾ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਖੋਖਾ ਮਾਰਕੀਟ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਨਜ਼ਾਇਜ ਘਰ ਅਤੇ ਦੁਕਾਨਾਂ ਸਮੇਤ ਹੋਰ ਉਸਾਰੀਆਂ ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਕਾਫੀ ਹੰਗਾਮਾ ਵੀ ਕੀਤਾ ਗਿਆ ਹੈ ਅਤੇ ਕਈ ਦਕਾਨਦਾਰਾਂ ਨੂੰ ਆਪਣਾ ਸਮਾਨ ਵੀ ਉੱਥੇ ਹੀ ਛੱਡ ਕੇ ਜਾਣਾ ਪਿਆ ਹੈ।