ਮੋਹਾਲੀ ਦੇ ਪਿੰਡ ਮਨੌਲੀ ਵਿੱਚ ਗੁਟਕਾ ਸਾਹਿਬ ਦੇ ਅੰਗ ਮਿਲੇ
ਬੇਅਦਬੀ ਕਰਨ ਦਾ ਮਾਮਲਾ,ਪੁਲਿਸ ਵੱਲੋਂ ਜਾਂਚ ਸ਼ੁਰੂ
ਮੋਹਾਲੀ,7 ਜੁਲਾਈ (ਵਿਸ਼ਵ ਵਾਰਤਾ) – ਮੋਹਾਲੀ ਜਿਲ੍ਹੇ ਦੇ ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਮਨੌਲੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਿਚ ਦੋ ਤਿੰਨ ਥਾਵਾਂ ਤੋਂ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ। ਇਸ ਸਬੰਧੀ ਪਿੰਡ ਦੇ ਸਰਪੰਚ ਜੋਰਾ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਇਨ੍ਹਾਂ ਖਿੱਲਰੇ ਹੋਏ ਅੰਗਾਂ ਨੂੰ ਕਿਸੇ ਨੇ ਦੇਖਿਆ ਅਤੇ ਇਸ ਦੀ ਸੂਚਨਾ ਪਿੰਡ ਦੇ ਵਿਚ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਸਬੰਧੀ ਤੁਰੰਤ ਸੂਚਨਾ ਦਿੱਤੀ ਗਈ, ਸੂਚਨਾ ਮਿਲਦੇ ਸਾਰ ਹੀ ਥਾਣਾ ਸੋਹਾਣਾ ਦੇ ਮੁਖੀ ਭਗਵੰਤ ਸਿੰਘ, ਡੀ.ਐੱਸ.ਪੀ. ਦੀਪ ਕਮਲ ਅਤੇ ਐੱਸ.ਪੀ. ਸਿਟੀ ਹਰਵਿੰਦਰ ਸਿੰਘ ਵਿਰਕ ਮੌਕੇ ‘ਤੇ ਪਹੁੰਚੇ ਅਤੇ ਇਸ ਘਟਨਾ ਦਾ ਜਾਇਜ਼ਾ ਲਿਆ।