ਮੋਹਾਲੀ ਦੂਜੇ ਧਮਾਕੇ ਦੀ ਖਬਰ ਨਿਕਲੀ ਅਫਵਾਹ
ਨਹੀਂ ਹੋਇਆ ਕੋਈ ਧਮਾਕਾ
ਚੰਡੀਗੜ੍ਹ,10 ਮਈ(ਵਿਸ਼ਵ ਵਾਰਤਾ)- ਮੁਹਾਲੀ ਵਿਖੇ ਬੀਤੇ ਕੱਲ੍ਹ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ਵਿਖੇ ਹੋਏ ਧਮਾਕੇ ਤੋਂ ਬਾਅਦ ਅੱਜ ਫਿਰ ਕੁੱਝ ਮੀਡੀਆ ਚੈਨਲਾਂ ਵੱਲੋਂ ਇੱਕ ਹੋਰ ਧਮਾਕਾ ਹੋਣ ਦੀਆਂ ਖਬਰਾਂ ਚਲਾਈਆਂ ਗਈਆਂ ਸਨ।ਜਿਹਨਾਂ ਨੂੰ ਮੁਹਾਲੀ ਨਾਲ ਸੰਬੰਧਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਅਫਵਾਹ ਕਰਾਰ ਦਿੱਤਾ ਹੈ ਅਤੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ।