ਚੰਡੀਗੜ 2 ਜੂਨ( ਵਿਸ਼ਵ ਵਾਰਤਾ)-ਮੁਹਾਲੀ ਦੇ ਵੀਆਈਪੀ ਸਿਟੀ ‘ਚ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਅੱਗ ਲੱਗਣ ਨਾਲ ਵੱਡਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀ ਮਦਦ ਨਾਲ ਤਿੰਨ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ।ਐਤਵਾਰ ਛੁੱਟੀ ਹੋਣ ਕਾਰਨ ਮੌਕੇ ‘ਤੇ ਸਟਾਫ ਮੌਜੂਦ ਨਹੀਂ ਸੀ । ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦਫਤਰ ‘ਚ ਅੱਗ ਲੱਗਣ ਤੋਂ ਬਾਅਦ ਚਾਰੇ ਪਾਸੇ ਧੂੰਆਂ ਫੈਲ ਗਿਆ। ਫਾਇਰ ਬਰਗੇਡ ਅਤੇ ਜਾਂਚ ਅਧਿਕਾਰੀਆਂ ਵੱਲੋ ਅੱਗ ਲੱਗਣ ਦੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਨਰੀਖਣ ਕੀਤਾ ਜਾ ਰਿਹਾ ਹੈ ਕਿ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਜਾ ਨਹੀਂ।
PUNJAB : ਸ਼੍ਰੋਮਣੀ ਕਮੇਟੀ ਸਿਆਸੀ ਦਬਾਅ ਹੇਠ ਜਥੇਦਾਰਾਂ ਦਾ ਅਪਮਾਨ ਕਰ ਰਹੀ ਹੈ : ਹਰਜੀਤ ਸਿੰਘ ਗਰੇਵਾਲ
PUNJAB : ਸ਼੍ਰੋਮਣੀ ਕਮੇਟੀ ਸਿਆਸੀ ਦਬਾਅ ਹੇਠ ਜਥੇਦਾਰਾਂ ਦਾ ਅਪਮਾਨ ਕਰ ਰਹੀ ਹੈ : ਹਰਜੀਤ ਸਿੰਘ ਗਰੇਵਾਲ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)...