ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਹੋਈ ਮੌਤ
ਚੰਡੀਗੜ੍ਹ, 2 ਮਈ ; ( ਵਿਸ਼ਵ ਵਾਰਤਾ )ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਅੱਜ ਇਥੇ ਮੋਤ ਹੋਣ ਦੀ ਜਾਣਕਾਰੀ ਮਿਲੀ ਹੈ। ਉਸ ਦੀ ਮੌਤ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦੇਰ ਰਾਤ ਹੋਈ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਸ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿਖੇ ਭੇਜਿਆ ਗਿਆ ਸੀ ਅਤੇ ਅੱਜ ਦੇਰ ਰਾਤ ਉਸ ਨੂੰ ਪੇਟ ਵਿੱਚ ਦਰਦ ਮਹਿਸੂਸ ਹੋਇਆ ਅਤੇ ਤੁਰੰਤ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਇਲਾਜ਼ ਤੋਂ ਪਹਿਲਾਂ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਉਸ ਨੂੰ ਜੇਲ੍ਹ ਵਿਚ ਦਰਦ ਮਹਿਸੂਸ ਹੋਇਆ ਅਤੇ ਸਾਹ ਲੈਣ ਲਈ ਤਕਲੀਫ ਹੋਈ, ਹਸਪਤਾਲ ਵਿਚ ਦਾਖਲ ਹੋਣ ਲਈ ਲਿਆਂਦਾ ਅਤੇ ਇਥੇ ਉਸ ਦੀ ਮੌਤ ਹੋ ਗਈ।