ਮੋਰਬੀ ਪੁਲ ਡਿੱਗਣ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਚੰਡੀਗੜ੍ਹ 31 ਅਕਤੂਬਰ(ਵਿਸ਼ਵ ਵਾਰਤਾ)- ਗੁਜਰਾਤ ਦੇ ਮੋਰਬੀ ਵਿੱਚ ਹੋਏ ਕੇਬਲ ਬ੍ਰਿਜ ਟੁੱਟਣ ਦੇ ਭਿਆਨਕ ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ। ਇਸ ਵੀਡੀਓ ਵਿੱਚ ਪੁਲ ਟੁੱਟਣ ਦੇ ਐਨ ਪਹਿਲਾਂ ਦੇ ਕੁੱਝ ਪਲ ਕੈਦ ਹੋਏ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਹਾਦਸੇ ਵਿੱਚ 132 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 170 ਤੋਂ ਵੱਧ ਨੂੰ ਬਚਾਅ ਲਿਆ ਗਿਆ । ਰਾਹਤ ਪ੍ਰਬੰਧ ਹਾਲੇ ਵੀ ਜਾਰੀ ਹਨ।