ਮੋਬਾਇਲ ਫ਼ੌਨ ਚੋਰੀ ਕਰਨ ਵਾਲਾ ਗਿਰੋਹ ਪੁਲਿਸ ਨੇ ਕੀਤਾ ਕਾਬੂ
ਬਰਾਮਦ ਕੀਤੇ ਫੌਨਾਂ ਦੀ ਕੀਮਤ ਕਰੋੜਾਂ ਚ
ਚੰਡੀਗੜ੍ਹ, 10ਜੁਲਾਈ(ਵਿਸ਼ਵ ਵਾਰਤਾ)- ਦਿੱਲੀ ਪੁਲਿਸ ਨੇ ਇਕ ਮੋਬਾਇਲ ਫੌਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕਾਬੂ ਕੀਤੇ ਗਏ ਗਿਰੋਹ ਨੇ ਹੁਣ ਤੱਕ 2 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੌਨ ਚੋਰੀ ਕੀਤੇ ਹਨ। ਇਸ ਗ੍ਰਿਫਤਾਰੀ ਦੀ ਜਾਣਕਾਰੀ ਦਿੱਲੀ ਦੇ ਦੱਖਣ-ਪੱਛਮੀ ਜ਼ਿਲ੍ਹੇ ਦੇ ਡੀਸੀਪੀ ਇੰਕਿਤ ਪ੍ਰਤਾਪ ਨੇ ਦਿੱਤੀ ਉਹਨਾਂ ਕਿਹਾ ਕਿ ਦਿੱਲੀ ਵਿੱਚ ਲਗਾਤਾਰ ਕਈ ਮਹੀਨਿਆਂ ਤੋਂ ਮੋਬਾਇਲ ਫੌਨ ਸ਼ੋਅਰੂਮਾਂ ਤੋਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ ਅਤੇ ਪੁਲਿਸ ਲਗਾਤਾਰ ਇਸ ਅਜਿਹੇ ਚੋਰ ਗਿਰੋਹ ਦੀ ਭਾਲ ਕਰ ਰਹੀ ਸੀ। ਅਖੀਰ ਇਕ ਮੁਖਬਰ ਦੀ ਜਾਣਕਾਰੀ ਤੇ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਜਲਾਲੂਦੀਨ,ਅਲੀਮ,ਸ਼ਿਵ, ਮੇਵਾਤ ਅਤੇ ਅਜੇ ਦੇ ਰੂਪ ਵਿੱਚ ਹੋਈ ਹੈ। ਇਹਨਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 70 ਮਹਿੰਗੇ ਮੋਬਾਇਲ ਫੌਨ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਇਹ ਜਾਣਕਾਰੀ ਮਿਲੀ ਹੈ ਕਿ ਇਸ ਗਿਰੋਹ ਨੇ ਹੁਣ ਤੱਕ 50 ਮੋਬਾਇਲ ਫੌਨ ਸ਼ੋਅਰੂਮਾਂ ਤੇ ਹੱਥ ਸਾਫ ਕੀਤਾ ਹੈ।