ਮੋਦੀ ਸਰਕਾਰ ਵੱਲੋ ਕਿਸਾਨ ਅੰਦੋਲਨ ਕੁਚਲਣ ਤੇ ਖੱਟੜ ਹਕੂਮਤ ਦੁਆਰਾਂ ਕਸੂਰਵਾਰਾਂ ਖਿਲਾਫ ਕਾਰਵਾਈ ਨਾ ਕਰਨ ਦੀ ਰਵੀਇੰਦਰ ਸਿੰਘ ਨੇ ਕੀਤੀ ਨਿਖੇਧੀ
ਮੋਹਾਲੀ 7 ਸਤੰਬਰ(ਵਿਸ਼ਵ ਵਾਰਤਾ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਮੋਦੀ ਤੇ ਖੱਟੜ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕਿਸਾਨੀ ਮੱਸਲੇ ਜਾਣ ਬੁਝ ਕੇ ਲਮਕਾ ਰਹੇ ਹਨ ਤਾਂ ਜੋ ਪੂੰਜੀਪਤੀਆਂ,ਧਨਾਢ ਕਾਰੋਬਾਰੀਆਂ ਅਤੇ ਕਾਰਪੋਰੇਟ ਸੈਕਟਰ ਨੂੰ ਚੋਖਾ ਲਾਭ ਪਹੁੰਚਾਇਆ ਜਾ ਸਕੇ। ਸਾਬਕਾ ਸਪੀਕਰ ਦੋਸ਼ ਲਾਇਆ ਕਿ ਭਾਜਪਾ ਜਮਾਤ ਵਪਾਰੀਆਂ ਦੀ ਹੈ ਪਰ ਬਦਕਿਸਮਤ ਨਾਲ ਇਨਾ ਦੇ ਭਾਰਤ ਵਰਗੇ ਲੋਕਤੰਤਰੀ ਮੁਲਕ ਦੀ ਸੱਤਾ ਆ ਗਈ ਹੈ,ਜਿਸ ਕਾਰਨ ਇਹ ਲੋਕ ਅੰਨਦਾਤੇ ਨੂੰ ਵੱਧ ਤੋ ਵੱਧ ਨੁਕਸਾਨ ਪਹੁੰਚਾਣ ਲਈ ਹਰ ਸੰਭਵ ਯਤਨ ਕਰ ਰਹੇ ਹਨ ।
ਉਨਾ ਚੇਤਾਵਨੀ ਭਰੇ ਲਹਿਜ਼ੇ ਚ ਕਿਹਾ ਕਿ ਤਾਨਾਸ਼ਾਹੀ ਲੰਬੇ ਸਮੇ ਤੱਕ ਨਹੀ ਚੱਲਦੀ ਤੇ ਭਾਜਪਾਈਆਂ ਨੂੰ ਸਮਝ ਲੈਣਾ ਚਾਹੀਦੀ ਹੈ ਕਿ ਸਹਿਣਸ਼ੀਲਤਾ ਦੀ ਹੱਦ ਹੁੰਦੀ ਹੈ ।ਕਿਸਾਨ ਅੰਦੋਲਨ ਹੋਰ ਲੰਬਾ ਕਰਨ ਨਾਲ ,ਇਸ ਦਾ ਅਸਰ ਅਰਥ ਵਿਵਸਥਾ ਤੇ ਪੈਣ ਤੋ ਇਲਾਵਾ ,ਕੌਮਾਂਤਰੀ ਪੱਧਰ ਤੇ ਵੀ ਮੌਦੀ ਸਰਕਾਰ ਦੀ ਕਦਰ ਘੱਟ ਜਾਵੇਗੀ ਕਿ ਉਹ ਘਰ ਸਾਂਭਣ ਦੇ ਵੀ ਫਿੱਟ ਨਹੀ ਹੈ । ਸਾਬਕਾ ਸਪੀਕਰ ਤੇ ਅਕਾਲੀ ਨੇਤਾ ਰਵੀਇੰਦਰ ਸਿੰਘ ਬਾਦਲਾਂ ਤੇ ਤਿੱਖੇ ਹਮਲੇ ਕਰਿਦਆਂ ਕਿਹਾ ਕਿ ਉਹ ਕਿਸਾਨ ਵਿਰੋਧੀ ਹਨ ਤੇ ਮੱਗਰਮੱਛ ਦੇ ਹੰਝੂ ਵਹਾਅ ਰਹੇ ਹਨ । ਉਹ ਸਿੱਖ ਸੰਸਥਾਵਾਂ ਦਾ ਬਹੁਤ ਨੁਕਸਾਨ ਕਰ ਚੁੱਕੇ ਹਨ ਪਰ ਫਿਰ ਵੀ ਮਹਾਨ ਤੇ ਪਵਿੱਤਰ ਸੰਸਥਾਵਾਂ ਨਾਲ ਚੰਬੜੇ ਹਨ । ਬਾਦਲ ਪਰਿਵਾਰ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਕਿਸਾਨਾਂ ਨੇ ਵੱਖਰਾ ਝੰਡਾ ਚੁੱਕਿਆ ਹੈ । ਜੇਕਰ ਬਾਦਲ ਸਰਕਾਰ ਨੇ ਖੇਤੀਬਾੜੀ ਨੀਤੀ ਬਣਾਈ ਹੁੰਦੀ ਤਾਂ ਨੌਬਤ ਇਥੋ ਤੱਕ ਕਦੇ ਵੀ ਪਹੁੰਚ ਨਹੀ ਸਕਦੀ ਸੀ । ਉਨਾ ਮੁਤਾਬਕ 1978 ਚ ਨਿਰੰਕਾਰੀ ਕਾਂਡ ਬਾਦਲ ਸਰਕਾਰ ਵੇਲੇ ਗਹੋਇਆ ਪਰ ਇਨਸਾਫ ਨਾ ਮਿਲਿਆ । ਸਾਕਾ ਨੀਲਾ ਤਾਰਾ ਤੇ ਸਿੱਖ ਨਸਲੁਕੱਸ਼ੀ ਪ੍ਰਤੀ ਕਦੇ ਵੀ ਬਾਦਲਾਂ ਦੋਸ਼ੀਆਂ ਖਿਲਾਫ ਅਵਾਜ ਬੁਲੰਦ ਨਹੀ ਕੀਤੀ ਪਰ ਹੂਕਮਤ ਕਰਨ ਲਈ ਬਾਦਲ ਪਰਿਵਾਰ ਹਮੇਸ਼ਾ ਮੋਹਰੀ ਰਹਿੰਦਾ ਹੈ । ਰਵੀਇੰਦਰ ਸਿੰਘ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਸਪੱਸ਼ਟ ਕੀਤਾ ਕਿ ਬਾਦਲਾਂ ਦੀ ਸਿੱਖ ਕੌਮ ਲਈ ਕੋਈ ਕੁਰਬਾਨੀ ਨਹੀ ਤੇ ਕੁਰਬਾਨੀਆਂ ਕਰਨ ਵਾਲਿਆਂ ਨੰੂ ਨੁਕੱਰੇ ਲਾਇਆ ਹੈ ।