ਚੰਡੀਗੜ੍ਹ 16 ਮਈ ( ਵਿਸ਼ਵ ਵਾਰਤਾ)-ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਸੂਬਾ ਪ੍ਰਧਾਨ ਅਤੇ ਕੌਮੀ ਡੈਲੀਗੇਟ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਵੀਹ ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ ਉਸ ਪੈਕੇਜ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਚਾਲ਼ੀ ਪ੍ਰਤੀਸ਼ਤ ਹਿੱਸਾ ਪਾਉਣ ਵਾਲ਼ੇ ਪੰਜਾਬੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕੋਈ ਭਲਾਈ ਨਜ਼ਰ ਨਹੀਂ ਆ ਰਹੀ ਕੇਵਲ ਤੇ ਕੇਵਲ ਨਿਰਾਸ਼ਤਾ ਦੀ ਝਲਕਦੀ ਹੈ।ਬਡਹੇੜੀ ਨੇ ਆਖਿਆ ਕਿ ਸ੍ਰੀ ਮੋਦੀ ਨੇ ਹਮੇਸ਼ਾ ਦੀ ਤਰ੍ਹਾਂ “ਗੱਲਾਂ ਦਾ ਕੜਾਹ” ਬਣਾਉਣ ਦੀ ਤਜ਼ਰਬੇਕਾਰ ਤਕਰੀਰ ਹੀ ਸੁਣਾਈ ਹੈ ਜਿਸ ਨਾਲ ਖੇਤੀਬਾੜੀ ਖੇਤਰ ਨੂੰ ਕੋਈ ਲਾਭ ਪਹੁੰਚਾਉਣ ਲਈ ਯੋਗ ਪ੍ਰਬੰਧ ਅਤੇ ਨੁਕਸਾਨ ਪੂਰਾ ਕਰਨ ਵਾਲ਼ਾ ਉਪਰਾਲਾ ਨਹੀਂ।ਬਡਹੇੜੀ ਨੇ ਆਖਿਆ ਕਿ ਕਿਸਾਨੀਦੇ ਨਾਲ ਸਹਾਇਕ ਧੰਦੇ ਦੁੱਧ/ਡੇਅਰੀ ਫਾਰਮਿੰਗ, ਮੁਰਗੀ ਪਾਲਣ,ਸਬਜ਼ੀ,ਬਾਗਬਾਨੀ ਫਲਾਂ ਅਤੇ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦਾ ਤਾਲ਼ਾਬੰਦੀ ਦੇ ਦੌਰਾਨ ਬਹੁਤ ਨੁਕਸਾਨ ਹੋਇਆ ਹੈ ਉਹਨਾਂ ਨੂੰ ਆਰਥਿਕ ਮੱਦਦ ਦੀ ਲੋੜ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਮੁੜ ਲੀਹ ਤੇ ਲਿਆ ਸਕਣ ਇਸ ਦੇ ਨਾਲ ਨਾਲ ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ ਚਾਹੀਦੇ ਹਨ ਬਹੁਤ ਚੰਗਾ ਲਗਦਾ ਕਿ ਮੋਦੀ ਕਿਸਾਨਾਂ ਦੇ ਕਰਜ਼ੇ ਤੇ ਪੱਕਾ ਹੀ ਲੀਕ ਮਾਰ ਦਿੰਦੀ ਕਿਉਂਕਿ ਕਿਸਾਨਾਂ ਨੂੰ ਵੱਡੀ ਰਾਹਤ ਦੀ ਲੋੜ ਹੈ ਜੋ ਕੇਂਦਰੀ ਸਰਕਾਰ ਦਾ ਫਰਜ਼ ਬਣਦਾ ਹੈ।ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਤਾਂ ਕਿਹਾ ਜਾਂਦਾ ਹੈ ਕੇਵਲ ਕਹਿਣ ਜਾਂ ਕਹਾਉਣ ਨਾਲ ਢਿੱਡ ਨਹੀਂ ਭਰਦਾ ਕਿਸਾਨ ਬਦਹਾਲ ਹੈ ਇਹ ਹੀ ਕਾਰਨ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ ਵਧਦਾ ਜਾ ਰਿਹਾ ਹੈ।ਬਡਹੇੜੀ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਵੱਖਰਾ ਰਾਹਤ ਪੈਕੇਜ ਐਲਾਨਿਆ ਜਾਵੇ ਅਤੇ ਕਿਸਾਨਾਂ ਦੇ ਕਰਜ਼ੇ ਫੌਰੀ ਤੌਰ ਤੇ ਮੁਆਫ ਕੀਤੇ ਜਾਣ ਗਣਿਤ ਦੇ ਅੰਕੜਿਆਂ ਨਾਲ ਫੋਕੀ ਤਸੱਲੀ ਨਾ ਦਿੱਤੀ ਜਾਵੇ ਜੋ ਕੇਵਲ ਜੁਮਲੇ ਹੀ ਸਾਬਤ ਹੁੰਦੇ ਹਨ ।
Punjab: ਮੁੱਖ ਸਕੱਤਰ ਵੱਲੋਂ ਵੱਖ-ਵੱਖ ਸੇਵਾਵਾਂ ਤੱਕ ਬੱਚਿਆਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਧਾਰ ਨਾਲ ਜੋੜਨ ਦੀ ਅਪੀਲ
Punjab: ਮੁੱਖ ਸਕੱਤਰ ਵੱਲੋਂ ਵੱਖ-ਵੱਖ ਸੇਵਾਵਾਂ ਤੱਕ ਬੱਚਿਆਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਧਾਰ ਨਾਲ...