ਮੋਦੀ ਕੈਬਿਨੇਟ ਦੇ ਮੰਤਰੀਆਂ ਦੀ Exclusive List ਆਈ ਸਾਹਮਣੇ, ਜਾਣੋ ਕੌਣ ਕੌਣ ਬਣੇਗਾ ਮੰਤਰੀ
ਚੰਡੀਗੜ੍ਹ ,9 ਜੂਨ (ਵਿਸ਼ਵ ਵਾਰਤਾ): ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਪ੍ਰੋਗਰਾਮ ਸ਼ਾਮ 7:15 ਵਜੇ ਰਾਸ਼ਟਰਪਤੀ ਭਵਨ ‘ਚ ਹੋਵੇਗਾ ਪਰ ਇਸ ਤੋਂ ਪਹਿਲਾਂ ਹੀ ਸੰਭਾਵਿਤ ਮੰਤਰੀ ਮੰਡਲ ਦੀ ਤਸਵੀਰ ਸਪੱਸ਼ਟ ਹੋ ਗਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਮੋਦੀ ਦੇ ਨਾਲ ਕਰੀਬ 63 ਮੰਤਰੀ ਸਹੁੰ ਚੁੱਕ ਸਕਦੇ ਹਨ। ਮੋਦੀ ਐਤਵਾਰ ਸਵੇਰੇ ਰਾਜਘਾਟ ਗਏ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਅਟਲ ਜੀ ਦੀ ਸਮਾਧੀ ਅਤੇ ਰਾਸ਼ਟਰੀ ਯੁੱਧ ਸਮਾਰਕ ‘ਤੇ ਗਏ। ਸਵੇਰੇ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਸੰਭਾਵਿਤ ਮੰਤਰੀਆਂ ਨਾਲ ਬੈਠਕ ਕੀਤੀ। ਸ਼ਾਹ, ਰਾਜਨਾਥ, ਨਿਰਮਲਾ ਅਤੇ ਜੈਸ਼ੰਕਰ ਦੇ ਨਾਲ-ਨਾਲ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ ਅਤੇ ਕੁਮਾਰਸਵਾਮੀ ਵੀ ਮੋਦੀ ਦੇ ਘਰ ਪਹੁੰਚੇ। ਇਸ ਦੇ ਨਾਲ ਹੀ ਨਿਤਿਨ ਗਡਕਰੀ, ਪੀਯੂਸ਼ ਗੋਇਲ, ਜੋਤੀਰਾਦਿਤਿਆ ਸਿੰਧੀਆ ਅਤੇ ਅਰਜੁਨ ਰਾਮ ਮੇਘਵਾਲ ਵੀ ਨਜ਼ਰ ਆਏ। ਬੀਜੇਪੀ ਦੇ ਜਿਨ੍ਹਾਂ ਆਗੂਆਂ ਦਾ ਮੰਤਰੀ ਪਦ ਤੈਅ ਮੰਨਿਆ ਜਾ ਰਿਹਾ ਹੈ ਉਨ੍ਹਾਂ ‘ਚ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਰਮਲਾ ਸਿਤਾਰਮਨ, ਜੇਪੀ ਨੱਡਾ, ਨਿਤਿਨ ਗੜਕੜੀ, ਮਨੋਹਰ ਲਾਲ ਖੱਟਰ, ਸ਼ਿਵਰਾਜ ਚੋਹਾਨ, ਜੋਤਿਰਦਿਤਿਆ ਸਿਧੀਆਂ, ਧਰਮਿੰਦਰ ਪ੍ਰਧਾਨ,ਹਰਦੀਪ ਪੂਰੀ, ਕਿਰਨ ਰਿੱਜੂ, ਐਸ ਜੈ ਸ਼ੰਕਰ, ਰਵਨੀਤ ਬਿੱਟੂ, ਜਤਿਨ ਪ੍ਰਕਾਸ਼, ਪੰਕਜ ਚੌਧਰੀ,ਸੰਜੇ ਸੇਠ, ਸ਼ੋਭਾ ਕਰਨਲਾਜੇ, ਗਿਰੀਰਾਜ ਸਿੰਘ, ਨਿਤਿਆਨੰਦ ਰਾਏ, ਬੀਐਲ ਵਰਮਾ, ਅੰਨਾਪੂਰ੍ਣ ਦੇਵੀ, ਅਰਜੁਨ ਰਾਮ ਮੇਘਵਾਲ, ਪਿਯੂਸ਼ ਗੋਇਲ, ਰਾਓ ਇੰਦਰਜੀਤ, ਅਜੇ ਟਾਟਾ, ਸ੍ਰਵਨੰਦ ਸੋਨੋਵਾਲ,ਜੀ ਕਿਸ਼ਨ ਰੇਡੀ,ਬੰਦੀ ਸੰਜੇ,ਜਤਿੰਦਰ ਰਾਏ, ਅਸ਼ਨਵੀਂ ਵੈਸ਼ਨਵ,ਭੁਪਿੰਦਰ ਯਾਦਵ, ਪ੍ਰਾਲਹਾਦ ਜੋਸ਼ੀ, ਮਨਸੁੱਖ ਮੰਡਵਿਆ, ਜੁਐਲ ਓਰਾਵ, ਤੋਖਨ ਸਾਹੁ, ਰਕਸ਼ਾ ਖੰਡਵੇ, ਐਸਪੀ ਸਿੰਘ ਬਘੇਲ, ਅਤੇ ਕਮਲੇਸ਼ ਪਾਸਵਾਨ ਦੇ ਨਾਮ ਸ਼ਾਮਿਲ ਹਨ। ਇਸਤੋਂ ਇਲਾਵਾ ਟੀਡੀਪੀ ਦੇ ਰਾਮ ਮੋਹਨ ਨਾਇਡੂ ਅਤੇ ਚੰਦਰਸ਼ੇਖਰ ਪੇਮਸਾਸਾਨੀ, ਜੇਡੀਯੂ ਦੇ ਐਸ ਕੁਮਾਰਸਵਾਮੀ ਤੇ ਰਾਮਨਾਥ ਠਾਕੁਰ, ਐਲਜੇਪੀ ਦੇ ਚਿਰਾਗ ਪਾਸਵਾਨ, ਹਮ ਪਾਰਟੀ ਦੇ ਜੀਤਨ ਰਾਮ ਮਾਂਝੀ, ਸ਼ਿਵ ਸੈਨਾ ਦੇ ਪ੍ਰਤਾਪ ਰਾਓ ਜਾਧਵ, ਆਰਐਲਡੀ ਦੇ ਜੈਅੰਤ ਚੌਧਰੀ, ਆਪਣਾ ਦਲ ਦੇ ਅਨੁਪ੍ਰਿਆ ਪਟੇਲ ਅਤੇ ਰਾਮ ਦਾਸ ਅਠਾਵਲੇ ਦੇ ਨਾਮ ਮੰਤਰੀ ਪਦ ਲਈ ਸੋਹੁੰ ਚੁੱਕਣ ਵਾਲਿਆਂ ‘ਚ ਸ਼ਾਮਿਲ ਹਨ।