ਭਿਆਨਕ ਸੜਕ ਹਾਦਸਾ :
ਮੋਟਰਸਾਈਕਲ ਅਤੇ ਬਲੈਰੋ ਦੀ ਟੱਕਰ ਵਿੱਚ ਦੋ ਨੋਜਵਾਨਾਂ ਦੀ ਮੌਤ
ਚੰਡੀਗੜ੍ਹ, 13 ਨਵੰਬਰ (ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ਵਿਖੇ ਭੀਖੀ- ਬੁਢਲਾਡਾ ਮੁੱਖ ਮਾਰਗ ਉਪਰ ਹੋਈ ਟੱਕਰ ਵਿੱਚ ਦੋ ਨੋਜਵਾਨਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਹੋਇਆ ਦੱਸਿਆ ਗਿਆ ਹੈ।
ਜਾਣਕਾਰੀ ਮੁਤਾਬਕ ਦੋਨੋਂ ਮਿ੍ਤਕ ਮੋਟਰਸਾਈਕਲ ਸਵਾਰ ਸਨ ਅਤੇ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦੇ ਰਹਿਣ ਵਾਲੇ ਦੱਸੇ ਗਏ ਹਨ।ਉਹ ਆਪਣੇ ਪਿੰਡ ਤੋਂ ਬੁਢਲਾਡਾ ਕਿਸੇ ਕੰਮ ਜਾ ਰਹੇ ਸਨ ਕਿ ਅਚਾਨਕ ਹੀ ਬੁਢਲਾਡਾ ਸਾਈਡ ਤੋਂ ਆਉਂਦੀ ਬਲੈਰੋ ਗੱਡੀ ਨਾਲ ਟੱਕਰ ਹੋ ਗਈ।
ਦੋਵੇਂ ਮਿ੍ਤਕਾਂ ਦੀ ਪਛਾਣ ਮਸਕੀਨ ਸਿੰਘ ( 26) ਅਤੇ ਜਸਦੀਪ ਸਿੰਘ (21) ਵੱਜੋਂ ਹੋਈ ਹੈ। ਨੌਜਵਾਨ ਮਸਕੀਨ ਸਿੰਘ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਸੀ ਅਤੇ ਹੁਣ ਦਿਨ ਪਹਿਲਾਂ ਹੀ ਛੁੱਟੀ ਆਇਆ ਸੀ।