ਮੋਗਾ ਦੇ ਥਾਣੇ ਚੋਂ ਚਾਰ ਹਵਾਲਾਤੀ ਫਰਾਰ
ਮੋਗਾ (ਵਿਸ਼ਵ ਵਾਰਤਾ) ਮੋਗਾ ਦੇ ਸਦਰ ਥਾਣੇ ‘ਚ ਚਾਰ ਹਵਾਲਾਤੀ ਫਰਾਰ ਹੋਣ ਦੀ ਸੂਚਨਾ ਹੈ। ਪੁਲਸ ਉਨ੍ਹਾਂ ਚਾਰ ਹਵਾਲਾਤੀਆਂ ਦੀ ਭਾਲ ਵਿੱਚ ਹੈ। ਜਾਣਕਾਰੀ ਮੁਤਾਬਕ ਚਾਰਾਂ ਨੂੰ ਮੋਟਰਸਾਇਕਲ ਚੋਰੀ ਤੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨੂੰ ਆਰਜ਼ੀ ਜੇਲ੍ਹ ਵਿੱਚ ਰੱਖਿਆ ਹੋਇਆ ਸੀ ਜੋ ਕਿ ਹਵਾਲਾਤ ਦੀ ਕੰਧ ਪਾੜ ਕੇ ਭੱਜ ਗਏ। ਪੁਲਿਸ ਨੇ ਹਾਲੇ ਮੀਡੀਆ ਦੇ ਸਾਹਮਣੇ ਕੋਈ ਬਿਆਨ ਨਹੀਂ ਦਿੱਤਾ ਹੈ । ਅੱਜ ਇਨ੍ਹਾਂ ਹਵਾਲਾਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ। ਪੁਲਿਸ ਦੀ ਵੱਡੀ ਲਾਪਰਵਾਹੀ ਮੋਗਾ ਵਿੱਚ ਸਾਹਮਣੇ ਆਈ ਹੈ ।