ਮੈਲਬੌਰਨ ਵਿੱਚ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੀ ਅਗਵਾਈ ਵਿੱਚ ਯੋਗ ਦਿਵਸ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
ਚੰਡੀਗੜ੍ਹ, 26ਜੂਨ(ਵਿਸ਼ਵ ਵਾਰਤਾ)- ਦਿਵਿਆ ਜਯੋਤੀ ਜਾਗਰਤੀ ਸੰਸਥਾਨ, ਮੈਲਬੌਰਨ (ਆਸਟਰੇਲੀਆ) ਵੱਲੋਂ “ਅਰੋਗਿਆ” ਪ੍ਰਕਲਪ ਦੇ ਤਹਿਤ 23 ਜੂਨ, 2024 ਨੂੰ ਮੈਲਟਨ ਕਮਿਊਨਿਟੀ ਹਾਲ ਵਿੱਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਇੱਕ ਸ਼ਾਨਦਾਰ ਪ੍ਰੋਗਰਾਮ – ‘ਵਿਲੱਖਣ ਯੋਗਾ ਅਤੇ ਧਿਆਨ ਸੈਸ਼ਨ’ ਦਾ ਆਯੋਜਨ ਕੀਤਾ ਗਿਆ। ਸ਼੍ਰੀ ਆਸ਼ੂਤੋਸ਼ ਮਹਾਰਾਜ (ਦਿਵਿਆ ਜਯੋਤੀ ਜਾਗਤੀ ਸੰਸਥਾਨ ਦੇ ਸੰਸਥਾਪਕ ਅਤੇ ਮੁਖੀ) ਜੀ ਦੀ ਪ੍ਰੇਰਣਾ ਤਹਿਤ ਇਹ ਸਮਾਗਮ ਮੈਲਬੌਰਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦੇ ਸਹਿਯੋਗ ਨਾਲ ਮਨਾਇਆ ਗਿਆ। ਵੱਖ-ਵੱਖ ਕਮਿਊਨਿਟੀ ਦੇ ਸਮਰਥਕਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ।
ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਯੋਗਾਚਾਰੀਆ ਸਵਾਮੀ ਡਾ. ਸਰਵੇਸ਼ਵਰ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਹਾਰਿਸ਼ੀ ਪਤੰਜਲੀ ਨੇ ਯੋਗ ਸੂਤਰਾਂ ਦੀ ਰਚਨਾ ਕੀਤੀ ਤਾਂ ਜੋ ਵਿਅਕਤੀ ਯੋਗ ਦੀ ਸਹਾਇਤਾ ਨਾਲ ਆਪਣੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖ ਸਕੇ। ਜੇਕਰ ਕੋਈ ਵਿਅਕਤੀ ਸਾਰੀ ਉਮਰ ਯੋਗ ਦਾ ਅਭਿਆਸ ਕਰਦਾ ਰਹੇ ਤਾਂ ਉਹ ਕਦੇ ਬਿਮਾਰ ਨਹੀਂ ਹੋ ਸਕਦਾ। ਯੋਗ ਦੁਆਰਾ ਹਰ ਸਰੀਰਕ ਅਤੇ ਮਾਨਸਿਕ ਸਮੱਸਿਆ ਨੂੰ ਹੱਲ ਕਰਨਾ ਸੰਭਵ ਹੈ।
ਸਵਾਮੀ ਜੀ ਨੇ ਬਹੁਤ ਹੀ ਸਰਲ ਪਰ ਪ੍ਰਭਾਵਸ਼ਾਲੀ ਯੋਗ ਆਸਣ ਜਿਵੇਂ ਕਿ ਤਾੜ ਆਸਨ, ਰੁੱਖ ਆਸਨ, ਵੀਰਭੱਦਰ ਆਸਨ, ਤੁਲਾਸਨ ਆਦਿ ਸਿਖਾਇਆ। ਹਾਜ਼ਰੀਨ ਨੂੰ ਪਿੱਠ ਦਰਦ, ਸ਼ੂਗਰ, ਹਰਨੀਆ, ਮਾਈਗ੍ਰੇਨ, ਸਿਰ ਦਰਦ, ਸਰਵਾਈਕਲ ਆਦਿ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸੁਝਾਅ ਦਿੱਤੇ ਗਏ। ਉਸ ਤੋਂ ਬਾਅਦ, ਸਾਰਿਆਂ ਨੂੰ ਪ੍ਰਾਣਾਯਾਮ ਯੋਗਿਕ ਵਿਧੀਆਂ ਤਹਿਤ ਨਾੜੀ ਸ਼ੋਧਣ, ਅਨੁਲੋਮ-ਵਿਲੋਮ ਅਤੇ ਭ੍ਰਾਮਰੀ ਪ੍ਰਾਣਾਯਾਮ ਵੀ ਸਿਖਾਇਆ ਗਿਆ। ਸਵਾਮੀ ਜੀ ਨੇ ਕਿਹਾ ਕਿ ਨਾੜੀ ਸ਼ੋਧਣ ਪ੍ਰਾਣਾਯਾਮ ਇਕੋ ਇਕ ਪ੍ਰਾਣਾਯਾਮ ਹੈ ਜੋ ਸਰੀਰ ਦੀਆਂ ਸਾਰੀਆਂ 72,000 ਨਸਾਂ ਨੂੰ ਇਕ ਵਾਰ ਵਿੱਚ ਸ਼ੁੱਧ ਕਰ ਸਕਦਾ ਹੈ। ਸਾਡਾ ਨਰਵਸ ਸਿਸਟਮ ਸਿਹਤਮੰਦ ਹੁੰਦਾ ਹੈ ਅਤੇ ਸਾਨੂੰ ਚਮੜੀ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
ਉਸ ਤੋਂ ਬਾਅਦ ਉਨ੍ਹਾਂ ਨੇ ਅਨੁਲੋਮ-ਵਿਲੋਮ ਪ੍ਰਾਣਾਯਾਮ ਬਾਰੇ ਦੱਸਿਆ ਕਿ ਆਧੁਨਿਕ ਮੈਡੀਕਲ ਸਾਇੰਸ ਦਾ ਮੰਨਣਾ ਹੈ ਕਿ ਸਾਡੇ ਦਿਮਾਗ ਦੇ ਦੋ ਹਿੱਸੇ ਹੁੰਦੇ ਹਨ। ਜੇ ਦਿਮਾਗ ਦੇ ਸੱਜੇ ਪਾਸੇ ਖੂਨ ਦੇ ਸੰਚਾਰ ਵਿੱਚ ਕਮੀ ਆਉਂਦੀ ਹੈ, ਤਾਂ ਖੱਬੇ ਪਾਸੇ ਅਧਰੰਗ ਦਾ ਖਤਰਾ ਹੁੰਦਾ ਹੈ। ਜੇ ਇਹ ਸਮੱਸਿਆ ਖੱਬੇ ਪਾਸੇ ਹੁੰਦੀ ਹੈ, ਤਾਂ ਸੱਜੇ ਪਾਸੇ ਅਧਰੰਗ ਹੋ ਸਕਦਾ ਹੈ। ਅਨੁਲੋਮ-ਵਿਲੋਮ ਪ੍ਰਾਣਾਯਾਮ ਵਿੱਚ, ਜਦੋਂ ਅਸੀਂ ਦੋਵੇਂ ਨਾਸਿਕਾਵਾਂ ਰਾਹੀਂ ਵਾਰੀ-ਵਾਰੀ ਸਾਹ ਲੈਂਦੇ ਹਾਂ, ਤਾਂ ਦਿਮਾਗ ਦੇ ਦੋਵੇਂ ਪਾਸੇ ਕਿਰਿਆਸ਼ੀਲ ਹੋ ਜਾਂਦੇ ਹਨ ਅਤੇ ਅਧਰੰਗ ਦਾ ਖਤਰਾ ਦੂਰ ਹੋ ਜਾਂਦਾ ਹੈ। ਭ੍ਰਾਮਰੀ ਪ੍ਰਾਣਾਯਾਮ ਬਾਰੇ ਸਵਾਮੀ ਜੀ ਨੇ ਦੱਸਿਆ ਕਿ ਇਸ ਤਕਨੀਕ ਨਾਲ ਹਾਈਪਰਟੈਨਸ਼ਨ, ਮਾਈਗ੍ਰੇਨ ਅਤੇ ਘੱਟ ਯਾਦਦਾਸ਼ਤ ਸ਼ਕਤੀ ਵਰਗੀਆਂ ਕਈ ਬਿਮਾਰੀਆਂ ਦਾ ਇਲਾਜ ਸੰਭਵ ਹੈ।
ਸਾਰੇ ਲੋਕਾਂ ਨੇ ਇਸ ਯੋਗ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਯੋਗਿਕ ਵਿਧੀਆਂ ਸਿੱਖ ਕੇ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੰਕਲਪ ਲਿਆ।
ਇਸ ਸਮਾਰੋਹ ਵਿੱਚ ਕਈ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਜਿਵੇਂ ਕਿ ਸ਼੍ਰੀ ਸਟੀਵ ਮੱਗਹੀ (ਸੰਸਦ ਮੈਂਬਰ ਵਿਕਟੋਰੀਅਨ ਲੈਜਿਸਲੇਟਿਵ ਅਸੈਂਬਲੀ, ਮੈਲਟਨ), ਸ਼੍ਰੀ ਜੋ ਮੈਕਕ੍ਰੈਕੇਨ (ਵਿਕਟੋਰੀਅਨ ਵਿਧਾਨ ਪ੍ਰੀਸ਼ਦ, ਪੱਛਮੀ ਵਿਕਟੋਰੀਆ ਦੇ ਮੈਂਬਰ), ਸ਼੍ਰੀ ਸੁਸ਼ੀਲ ਕੁਮਾਰ (ਭਾਰਤ ਦੇ ਕੌਂਸਲੇਟ ਜਨਰਲ, ਮੈਲਬੌਰਨ, ਵਿਕਟੋਰੀਆ), ਸ਼੍ਰੀ ਕਾਰਤਿਕ ਅਰਾਸੂ (ਬਹੁ-ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ (ਵਿਰੋਧੀ ਧਿਰ ਦੇ ਨੇਤਾ ਦਫਤਰ- ਮਾਣਯੋਗ ਪੀਟਰ ਡਟਨ ਐਮਪੀ)]। ਸ਼੍ਰੀ ਜੈ ਸ਼ਾਹ (ਪ੍ਰਧਾਨ, ਓਵਰਸੀਜ਼ ਫਰੈਂਡਜ਼ ਆਫ ਭਾਜਪਾ, ਆਸਟਰੇਲੀਆ), ਯੋਗੇਸ਼ ਭੱਟ, ਚੰਦਰ ਸ਼ਰਮਾ, ਰਿਸ਼ੀ ਪ੍ਰਭਾਕਰ, ਡਾ ਸੁਸ਼ੀਲ ਸ਼ਰਮਾ, ਡਾ ਸ਼ੈਲਸ਼ ਸਿੰਘ, ਹਰਜਿੰਦਰ ਸਿੰਘ ਜੀ ਅਤੇ ਹੋਰ ਕਮਿਊਨਟੀ ਆਗੂ ਅਤੇ ਸਮਰਥਕ।