ਮੈਲਬੌਰਨ, 26 ਦਸੰਬਰ (ਗੁਰਪੁਨੀਤ ਸਿੰਘ ਸਿੱਧੂ) – ਭਾਰਤ ਅਤੇ ਆਸਟਰੇਲੀਆ ਦਰਮਿਆਨ ਤੀਸਰੇ ਟੈਸਟ ਮੈਚ ਵਿਚ ਅੱਜ ਭਾਰਤ ਨੇ ਪਹਿਲੇ ਦਿਨ 2 ਵਿਕਟਾਂ ਦੇ ਨੁਕਸਾਨ ਉਤੇ 215 ਦੌੜਾਂ ਬਣਾਈਆਂ। ਪੁਜਾਰਾ 68 ਅਤੇ ਵਿਰਾਟ ਕੋਹਲੀ 47 ਦੌੜਾਂ ਬਣਾ ਕੇ ਨਾਬਾਦ ਸਨ।
ਇਸ ਮੈਚ ਦੀ ਖਾਸ ਗੱਲ ਇਹ ਰਹੀ ਕਿ ਭਾਰਤੀ ਪਾਰੀ ਦੀ ਸ਼ੁਰੂਆਤ ਹਨੁਮਾ ਵਿਹਾਰੀ ਅਤੇ ਮਯੰਕ ਅਗਰਵਾਲ ਨੇ ਕੀਤੀ। ਵਿਹਾਰੀ ਨੇ ਜਿੱਥੇ 8 ਦੌੜਾਂ ਬਣਾਈਆਂ, ਉਥੇ ਅਗਰਵਾਲ ਨੇ 78 ਦੌੜਾਂ ਦਾ ਯੋਗਦਾਨ ਪਾਇਆ।