‘ਮੈਨ ਵਰਸੇਜ਼ ਵਾਈਲਡ’ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ 2 ਦਸੰਬਰ(ਵਿਸ਼ਵ ਵਾਰਤਾ)- ਮਸ਼ਹੂਰ ਐਡਵੈਂਚਰ ਸ਼ੋਅ ‘ਮੈਨ ਵਰਸੇਜ਼ ਵਾਈਲਡ’ ਨਾਲ ਪ੍ਰਸਿੱਧੀ ਖੱਟਣ ਵਾਲੇ ਬੀਅਰ ਗ੍ਰਿਲਸ ਰੂਸ ਦੇ ਜੰਗੀ ਹਮਲਿਆਂ ਦਾ ਸਾਹਮਣਾ ਕਰ ਰਹੇ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਗ੍ਰਿਲਸ ਆਪਣੇ ਨਵੇਂ ਸ਼ੋਅ ਬਟ ਗੌਟ ਸੋ ਮਚ ਮੋਰ ਦੀ ਸ਼ੂਟਿੰਗ ਲਈ ਇੱਕ ਹਫ਼ਤੇ ਲਈ ਕੀਵ ਵਿੱਚ ਰਹਿਣਗੇ।
What I wanted to ask was how he was really coping… I got so much more. The programme is coming soon. Thank you @ZelenskyyUa for your hospitality in such a difficult time. Stay Strong. pic.twitter.com/OTxMKXaUeF
— Bear Grylls OBE (@BearGrylls) December 1, 2022
ਆਪਣੇ ਨਵੇਂ ਸ਼ੋਅ ਵਿੱਚ, ਬੇਅਰ ਗ੍ਰਿਲਸ ਯੁੱਧ ਦੇ ਵਿਚਾਲੇ ਯੂਕਰੇਨ ਦੀ ਸਥਿਤੀ, ਉੱਥੇ ਰਹਿਣ ਵਾਲੇ ਨਾਗਰਿਕਾਂ ਅਤੇ ਜ਼ੇਲੇਨਸਕੀ ਦੇ ਬਚਾਅ ਦੇ ਹੁਨਰ ਨੂੰ ਦਿਖਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਜ਼ੇਲੇਂਸਕੀ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।