ਪਬਲਿਕ ਡੀਲਿੰਗ ਦਾ ਸਮਾਂ ਸਵੇਰੇ 8 ਤੋਂ 11 ਵਜੇ ਦਾ ਹੀ ਰਹੇਗਾ
ਨਵਾਂਸ਼ਹਿਰ, 16 ਅਪਰੈਲ ( ਵਿਸ਼ਵ ਵਾਰਤਾ ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਬੈਂਕ ਮੈਨੇਜਰਾਂ ਨੂੰ ਆਦੇਸ਼ ਦਿੱਤਾ ਹੈ ਕਿ ਜ਼ਿਲ੍ਹੇ ’ਚ ਬੈਂਕਾਂ ਦੇ ਬਾਹਰ ਸੋਸ਼ਲ ਡਿਸਟੈਂਸਿੰਗ ਦੇ ਮੱਦੇਨਜ਼ਰ ਲਗਦੀਆਂ ਲਾਈਨਾਂ ’ਚ ਖੜ੍ਹਦੇ ਲੋਕਾਂ ਨੂੰ ਗਰਮੀ ਅਤੇ ਧੁੱਪ ਤੋਂ ਬਚਾਉਣ ਲਈ ਟੈਂਟ ਲਗਵਾਏ ਜਾਣ।
ਉਨ੍ਹਾਂ ਅੱਜ ਜਾਰੀ ਹੁਕਮਾਂ ’ਚ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਣ ਕਾਰਨ ਅਤੇ ਬੈਂਕਾਂ ਦਾ ਸਮਾਂ ਦਿਨੇ 8 ਤੋਂ 11 ਵਜੇ ਦਾ ਹੋਣ ਕਾਰਨ, ਗਰਮੀ ਦੇ ਮੌਸਮ ’ਚ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਰਾਹੀਂ ਸਮੂਹ ਬੈਂਕ ਮੈਨੇਜਰਾਂ ਨੂੰ 17 ਅਪਰੈਲ ਤੋਂ ਬੈਂਕ ਦੇ ਬਾਹਰ ਦੋਵੇਂ ਪਾਸੇ ਬੈਂਕ ਆਉਣ ਵਾਲੇ ਲੋਕਾਂ ਦੀ ਸਹੂਲਤ ਮੁਤਾਬਕ ਸ਼ਾਮਿਆਨਾ ਲਗਾਉਣ ਦੀ ਹਦਾਇਤ ਕੀਤੀ ਜਾਂਦੀ ਹੈ।