ਮੈਕਸਿਕੋ ਸਿਟੀ, 8 ਸਤੰਬਰ : ਮੈਕਸਿਕੋ ਵਿਚ ਅੱਜ ਜਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਮੌਸਮ ਵਿਭਾਗ ਰਿਐਕਟਰ ਪੱਧਰ ਤੇ ਭੂਚਾਲ ਦੀ ਤੀਬਰਤਾ 8.1 ਮਾਪੀ ਗਈ| ਹੁਣ ਤੱਕ ਇਸ ਭੂਚਾਲ ਵਿਚ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ| ਮੀਡੀਆ ਰਿਪੋਰਟਾਂ ਅਨੁਸਾਰ ਇਸ ਦੌਰਾਨ ਸੂਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ|
ਇਸ ਦੌਰਾਨ ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਇੱਧਰ-ਉੱਧਰ ਦੌੜਣ ਲੱਗ ਪਏ| ਲੋਕ ਖੁਲ੍ਹੀਆਂ ਥਾਵਾਂ ਵੱਲ ਭੱਜਦੇ ਨਜਰ ਆਏ| ਇਸ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ| ਸੁਨਾਮੀ ਦੀ ਚੇਤਾਵਨੀ ਜਾਰੀ ਹੋਣ ਤੋਂ ਬਾਅਦ ਸਮੁੰਦਰ ਦੇ ਕੰਢੇ ਰਹਿਣ ਵਾਲੇ ਲੋਕ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ| ਭੂਚਾਲ ਕਾਰਨ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ|
Latest News : Guyana ਵਿੱਚ ਨਿੱਘੇ ਸੁਆਗਤ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦਾ ਕੀਤਾ ਧੰਨਵਾਦ
Latest News : Guyana ਵਿੱਚ ਨਿੱਘੇ ਸੁਆਗਤ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦਾ ਕੀਤਾ ਧੰਨਵਾਦ Georgetown, 20 ਨਵੰਬਰ...