ਹਰੀਸ਼ ਰਾਵਤ ਨੇ ਕੀਤੀ ਪੱਤਰਕਾਰਾਂ ਨਾਲ ਗੱਲਬਾਤ
ਮੈਂ ਸਿਰਫ ਆਪਣੀ ਰਿਪੋਰਟ ਸੋਂਪਣ ਆਇਆ ਸੀ-ਰਾਵਤ
ਮੇਰੇ ਕੱਲ੍ਹ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ
ਫੈਸਲਾ ਜਲਦ ਹੀ ਹੋਵੇਗਾ ਸਭ ਦੇ ਸਾਹਮਣੇ
ਚੰਡੀਗੜ੍ਹ,16 ਜੁਲਾਈ(ਵਿਸ਼ਵ ਵਾਰਤਾ) ਕਾਂਗਰਸ ਪਾਰਟੀ ਦੀ ਹਾਈਕਮਾਨ ਦੀ ਮੀਟਿੰਗ ਵਿੱਚੋਂ ਵਾਪਿਸ ਬਾਹਰ ਆਕੇ ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਸਿਰਫ ਆਪਣੀ ਰਿਪੋਰਟ ਸੋਂਪਣ ਆਏ ਸਨ। ਬਾਕੀ ਦਾ ਕੋਈ ਵੀ ਫੈਸਲਾ ਸਿਰਫ ਹਾਈਕਮਾਨ ਜਾਂ ਫਿਰ ਪਾਰਟੀ ਪ੍ਰਧਾਨ ਹੀ ਕਰਨਗੇ।