ਚੰਡੀਗੜ੍ਹ 3 ਅਕਤੂਬਰ (ਅੰਕੁਰ ) 25 ਅਗਸਤ ਨੂੰ ਰੇਪ ਕੇਸ ਵਿੱਚ ਰਾਮ ਰਹੀਮ ਨੂੰ ਦੋਸ਼ੀ ਠਹਿਰਾਉਣ ਜਾਣ ਦੇ ਬਾਅਦਤੋਂ ਲਗਾਤਾਰ ਹਨੀਪ੍ਰੀਤ ਪੁਲਿਸ ਦੇ ਲਈ ਪਹੇਲੀ ਬਣੀ ਹੋਈ ਸੀ 38 ਦਿਨਾਂ ਤੋਂ 7 ਸੂਬਿਆਂ ਦੀ ਪੁਲਿਸ ਉਸਦੇ ਪਿੱਛੇ ਪਈ ਸੀ ,ਪਰ ਹਨੀਪ੍ਰੀਤ ਦਾ ਕੋਈ ਪਤਾ ਨਹੀਂ ਸੀ। ਅਜਿਹੀ ਰਾਮ ਰਹੀਮ ਦੀ ਹਨੀਪ੍ਰੀਤ ਨੂੰ ਕੁਝ ਟੀਵੀ ਚੈਨਲਾ ਨੇ ਲੱਭ ਲਿਆ। ਕਿਸੇ ਵੇਲੇ ਵੀ ਹਨੀਪ੍ਰੀਤ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸਰੈਂਡਰ ਕਰ ਸਕਦੀ ਹੈ । ਹਨੀਪ੍ਰੀਤ ਨੇ ਦੱਸਿਆ ਕਿ ਉਸਨੂੰ ਜਿਸ ਤਰ੍ਹਾਂ ਦੁਨੀਆ ਸਾਹਮਣੇ ਵਖਾਇਆ ਜਾ ਰਿਹਾ ਹੈ ,ਉਸਨੂੰ ਡਰ ਲੱਗਣ ਲਗਾ ਹੈ। ਉਸਨੂੰ ਦੇਸ਼ਦਰੋਹੀ ਕਿਹਾ ਗਿਆ ਹੈ , ਜੋ ਬਿਲਕੁੱਲ ਗਲਤ ਹੈ। ਰਾਮ ਰਹੀਮ ਦੇ ਨਾਲ ਉਸਦੇ ਰਿਸ਼ਤੇ ਸਾਫ ਹਨ । ਹਨੀਪ੍ਰੀਤ ਨੇ ਕਿਹਾ ਮੈਨੂੰ ਸੱਮਝ ਵਿੱਚ ਨਹੀਂ ਆਉਂਦਾ ਹੈ ਕਿ ਬਾਪ -ਧੀ ਦੇ ਪਵਿਤਰ ਰਿਸ਼ਤੇ ਨੂੰ ਉਛਾਲਿਆ ਜਾ ਰਿਹਾ ਹੈ। ਇੱਕ ਬਾਪ-ਧੀ ਦੇ ਰਿਸ਼ਤੇ ਨੂੰ ਅਜਿਹੇ ਤਾਰ ਤਾਰ ਕਰ ਦਿੱਤਾ । ਕੀ ਇੱਕ ਬਾਪ ਆਪਣੀ ਧੀ ਦੇ ਸਿਰ ਦੇ ਉਪਰ ਹੱਥ ਨਹੀਂ ਰੱਖ ਸਕਦਾ ਹੈ? ਕੀ ਇੱਕ ਧੀ ਆਪਣੇ ਬਾਪ ਨੂੰ ਪਿਆਰ ਨਹੀਂ ਕਰ ਸਕਦੀ ਹੈ? ਮੇਰੀ ਕੰਡੀਸ਼ਨ ਸਮਝੋ ਮੈਂ ਡਿਪ੍ਰੇਸ਼ਨ ਵਿੱਚ ਚੱਲੀ ਗਈ ਸੀ। ਮੈਂ ਓਹੀ ਕੀਤਾ ਜੋ ਲੋਕਾਂ ਨੇ ਮੈਨੂੰ ਗਾਇਡ ਕੀਤਾ। ਮੈਂ ਹਰਿਆਣਾ -ਪੰਜਾਬ ਹਾਈਕੋਰਟ ਜਾਵਾਂਗੀ। ਹਨੀਪ੍ਰੀਤ ਨੇ ਕਿਹਾ ਕਿ ਉਸਦੇ ਉੱਪਰ ਦਰਜ ਕੀਤਾ ਗਿਆ ਦੇਸ਼ਧ੍ਰੋਹ ਦਾ ਮਾਮਲਾ ਬਿਲਕੁੱਲ ਬੇਬੁਨਿਆਦ ਹੈ ਕਿਉਂਕਿ ਡੇਰਾ ਮੁਖੀ ਦੇ ਪੰਚਕੂਲਾ ਅਦਾਲਤ ਪਹੁੰਚਣ ਤੋਂ ਲੈ ਕੇ ਰੋਹਤਕ ਜੇਲ੍ਹ ਜਾਣ ਤੱਕ ਉਹ ਪੂਰੀ ਤਰਾਂ ਪੁਲਿਸ ਦੀ ਨਿਗਰਾਨੀ ਹੇਠ ਸੀ ਅਜਿਹੇ ਵਿੱਚ ਉਹ ਦੰਗਾ ਕਿਸਤਰਾਂ ਕਰਵਾ ਸਕਦੀ ਹੈ ।ਉਸਨੇ ਕਿਹਾ ਕਿ ਉਹ ਕਦੇ ਵੀ ਹੀਰੋਈਨ ਨਹੀਂ ਬਨਣਾ ਚਾਹੁੰਦੀ ਸੀ। ਮੈਂ ਹਮੇਸ਼ਾ ਕਹਿੰਦੀ ਸੀ ਕਿ ਮੈਂ ਕੈਮਰੇ ਦੇ ਪਿੱਛੇ ਰਹਿਣਾ ਚਾਹੁੰਦੀ ਹਾਂ।