3 ਅਪ੍ਰੈਲ ਤੋਂ ਬਾਅਦ ਬੈਂਕਾਂ ਦੀਆਂ ਬ੍ਰਾਂਚਾਂ ਅਤੇ ਬੈਕਿੰਗ ਕਾਰਸਪੌਡੈਂਟ ਹਫ਼ਤੇ ਵਿੱਚ ਦੋ ਦਿਨ ਵਾਰੋ-ਵਾਰੀ ਕਾਰਜਸ਼ੀਲ ਹੋਣਗੇ
ਚੰਡੀਗੜ, 29 ਮਾਰਚ
ਕਰਫਿੳੂ ਦੌਰਾਨ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਲੋਕਾਂ ਨੂੰ ਵਿੱਤੀ ਲੈਣ-ਦੇਣ ਦੀ ਸਹੂਲਤ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ 30 ਅਤੇ 31 ਮਾਰਚ, 2020 ਨੂੰ ਸੂਬਾ ਭਰ ਵਿੱਚ ਬੈਂਕਾਂ ਖੁੱਲੀਆਂ ਰਹਿਣਗੀਆਂ। ਇਸੇ ਤਰਾਂ 3 ਅਪ੍ਰੈਲ ਤੋਂ ਵਾਰੋ-ਵਾਰੀ (ਰੋਟੇਸ਼ਨ) ਦੇ ਆਧਾਰ ’ਤੇ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾ ਹਫ਼ਤੇ ਵਿੱਚ ਦੋ ਦਿਨ ਲਈ ਖੁੱਲਿਆ ਕਰਨਗੀਆਂ।
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਕੋਵਿਡ-19 ਤਹਿਤ ਲੱਗੇ ਕਰਫਿੳੂ ਦੌਰਾਨ 30 ਅਤੇ 31 ਮਾਰਚ, 2020 ਅਤੇ ਉਸ ਤੋਂ ਬਾਅਦ ਬੈਂਕਾਂ ਦੀਆਂ ਬ੍ਰਾਂਚਾਂ ਖੋਲਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਅਤੇ ਯੂ.ਟੀ. ਚੰਡੀਗੜ ਦੇ ਡਿਪਟੀ ਕਮਿਸ਼ਨਰਾਂ ਨੂੰ ਬੈਂਕਾਂ ਦੇ ਸਟਾਫ ਵਿੱਚ ਢਿੱਲ ਦੇਣ ਲਈ ਲੋੜੀਂਦੀ ਸਹਾਇਤਾ ਦੇਣ ਅਤੇ ਹੋਰ ਸਬੰਧਤ ਵਸਤਾਂ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ।
ਐਡਵਾਈਜ਼ਰੀ ਮੁਤਾਬਕ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੀਆਂ ਬੈਂਕ ਬ੍ਰਾਂਚਾਂ, ਏ.ਟੀ.ਐਮਜ਼, ਬੈਕਿੰਗ ਕਾਰਸਪੌਂਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਅਤੇ ਇੰਜਨੀਅਰਿੰਗ ਸਹਾਇਤਾ ਦੇਣ ਵਾਲੇ 30 ਤੇ 31 ਮਾਰਚ, 2020 ਨੂੰ ਕੰਮ ਕਰਨਗੇ। ਇਸੇ ਤਰਾਂ ਸੂਬੇ ਅਤੇ ਯੂ.ਟੀ. ਚੰਡੀਗੜ ਦੇ ਡਿਪਟੀ ਕਮਿਸ਼ਨਰਾਂ ਨੂੰ ਪਾਸ ਜਾਰੀ ਕਰਨ ਅਤੇ ਕਰਫਿੳੂ ਵਿੱਚ ਲੋੜੀਂਦੀ ਢਿੱਲ ਦੇਣ ਲਈ ਬਣਦੀ ਸਹਾਇਤਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
31 ਮਾਰਚ ਨੂੰ ਸਾਰੇ ਸਰਕਾਰੀ ਚੈੱਕਾਂ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ ਜਾਵੇਗੀ। ਪਹਿਲੀ ਅਪ੍ਰੈਲ, 2020 ਨੂੰ ਬੈਂਕਾਂ ਜਨਤਕ ਕਾਰਜ ਨਹੀਂ ਨਿਪਟਾਉਂਦੀਆਂ ਪਰ ਸੂਬੇ ਅਤੇ ਯੂ.ਟੀ. ਚੰਡੀਗੜ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਦਿਨ ਵੀ ਬੈਂਕ ਸਟਾਫ ਨੂੰ ਲੋੜੀਂਦੇ ਪਾਸ ਕਰਨ ਲਈ ਆਖਿਆ ਗਿਆ ਹੈ।
ਇਸੇ ਤਰਾਂ 3 ਅਪ੍ਰੈਲ, 2020 ਤੋਂ ਬਾਅਦ ਸਾਰੀਆਂ ਬੈਂਕ ਬ੍ਰਾਂਚਾਂ, ਏ.ਟੀ.ਐਮਜ਼, ਬੈਕਿੰਗ ਕਾਰਸਪੌਂਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਅਤੇ ਇੰਜਨੀਅਰਿੰਗ ਸਹਾਇਤਾ ਦੇਣ ਵਾਲੇ ਸਟਾਫ ਦੀ ਥੋੜੀ ਗਿਣਤੀ ਨਾਲ ਕੰਮ ਕਰਨਗੇ।
ਬੈਂਕਾਂ ਇਹ ਯਕੀਨੀ ਬਣਾਉਣਗੀਆਂ ਕਿ ਏ.ਟੀ.ਐਮ. 24 ਘੰਟੇ ਕੰਮ ਕਰਨ ਅਤੇ ਬੈਕਿੰਗ ਕਾਰਸਪੌਡੈਂਟ ਸੁਰੱਖਿਆ ਕਰਮੀਆਂ ਨਾਲ ਪੇਂਡੂ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ। ਉਨਾਂ ਨੇ ਸਮਾਜਿਕ ਦੂਰੀ ਅਤੇ ਸਫਾਈ ਦੇ ਧਿਆਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਇਸੇ ਤਰਾਂ ਵਪਾਰਕ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਲੀਹ ’ਤੇ ਬੈਂਕਾਂ ਖੱਲਣ ਲਈ ਉਪਰੋਕਤ ਨੂੰ ਅਮਲ ਵਿੱਚ ਲਿਆਉਣ ਵਾਸਤੇ ਘੱਟ ਸਟਾਫ, ਸਮਾਜਿਕ ਦੂਰੀ ਅਤੇ ਸਫਾਈ ਸਬੰਧੀ ਗ੍ਰਹਿ ਵਿਭਾਗ/ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
ਇਹ ਹੁਕਮ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ 24 ਮਾਰਚ 2020 ਨੂੰ ਸਾਰੀਆਂ ਕਮਰਸ਼ੀਅਲ ਤੇ ਪ੍ਰਾਈਵੇਟ ਸੰਸਥਾਵਾਂ ਤੇ ਕੁਝ ਕਮਰਸ਼ੀਅਲ ਤੇ ਪ੍ਰਾਈਵੇਟ ਸੰਸਥਾਵਾਂ ਜਿਨਾਂ ਵਿੱਚ ਬੈਂਕ ਤੇ ਏ.ਟੀ.ਐਮ. ਸ਼ਾਮਲ ਸਨ, ਨੂੰ ਬੰਦ ਕਰਨ ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਕੀਤੇ ਗਏ ਹਨ। ਇਸ ਦਾ ਪਾਲਣ ਵਿੱਤ ਮੰਤਰਾਲੇ, ਭਾਰਤ ਸਰਕਾਰ ਤੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ 27 ਮਾਰਚ 2020 ਨੂੰ ਜਾਰੀ ਕੀਤੇ ਆਦੇਸ਼ਾਂ ਨਾਲ ਕੀਤਾ ਗਿਆ ਸੀ।
ਸਲਾਹਕਾਰੀ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਪ੍ਰਭਾਵ ਕਾਰਨ ਇਸ ਪ੍ਰਣਾਲੀ ਨੂੰ ਚਾਲੂ ਰੱਖਣ ਦੀ ਬਹੁਤ ਲੋੜ ਹੈ ਕਿਉਕਿ ਭਾਰਤ ਤੇ ਪੰਜਾਬ ਸਰਕਾਰ, ਦੋਵਾਂ ਨੇ ਹੀ ਵੱਖ-ਵੱਖ ਵਰਗਾਂ ਲਈ ਰਾਹਤਾਂ ਦਾ ਐਲਾਨ ਕੀਤਾ ਹੈ ਅਤੇ ਇਨਾਂ ਲਾਭਾਂ ਦਾ ਫਾਇਦਾ ਲਾਭਪਾਤਰੀਆਂ ਤੱਕ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ। ਅਜਿਹੀਆਂ ਰਿਆਇਤਾਂ ਸਿਰਫ ਬੈਂਕਿੰਗ ਪ੍ਰਣਾਲੀ ਦੇ ਚੱਲਦਿਆਂ ਹੀ ਲਾਭਪਾਤਰੀਆਂ ਤੱਕ ਪਹੁੰਚ ਸਕਦੀਆਂ ਹਨ।
DGP ਪੰਜਾਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
DGP ਪੰਜਾਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਪੰਜਾਬ ਦੀ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਸੁਰੱਖਿਆ ਅਤੇ...