ਮੁਹਾਲੀ ,10 ਜੂਨ (ਵਿਸ਼ਵ ਵਾਰਤਾ) : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜਿਥੇ ਲੱਖਾਂ ਸੰਗਤਾਂ ਗੁਰੂਘਰਾਂ ‘ਚ ਮੱਥਾ ਟੇਕ ਕੇ ਸ਼ਹਾਦਤ ਨੂੰ ਯਾਦ ਕਰ ਰਹੀਆਂ ਹਨ। ਉਥੇ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮੱਥਾ ਟੇਕਣਗੇ। ਜਾਣਕਾਰੀ ਮੁਤਾਬਕ ਮੁਖ ਮੰਤਰੀ ਦੁਪਹਿਰ 12 ਵਜੇ ਤੋਂ ਬਾਅਦ ਉਥੇ ਪਹੁੰਚਣਗੇ। ਸੀਐਮ ਦੇ ਆਉਣ ਕਾਰਨ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੀਐਮ ਰੂਟ ‘ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਸਥਾਨਕ ਪ੍ਰਸਾਸ਼ਨ ਵੱਲੋ ਸੀਐਮ ਵੀ ਫੇਰੀ ਨੂੰ ਦੇਖਦਿਆਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁਖ ਮੰਤਰੀ ਪਹਿਲੀ ਵਾਰ ਕਿਸੇ ਜਨਤਕ ਜਗ੍ਹਾ ‘ਤੇ ਜਾ ਰਹੇ ਹਨ। ਇਸਤੋਂ ਪਹਿਲਾ ਉਹ ਆਪਣੀ ਰਿਹਾਇਸ ‘ਤੇ ਹੀ ਲੋਕ ਸਭਾ ਦੇ ਨਤੀਜਿਆਂ ਬਾਬਤ ਮੁਲਾਕਾਤਾਂ ਕਰ ਰਹੇ ਸਨ। ਜ਼ਿਕਰਯੋਗ ਹੈ ਕੀ ਪਾਰਟੀ ਨੂੰ ਪੰਜਾਬ ‘ਚੋ 13 ਵਿੱਚੋ 3 ਸੀਟਾਂ ਹੀ ਮਿਲੀਆਂ ਹਨ
Mohali Building Collapse : NDRF ਅਤੇ Army ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ
Mohali Building Collapse : NDRF ਅਤੇ Army ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ...