ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਦੀ ਕੈਬਨਿਟ ਮੀਟਿੰਗ
ਪੜ੍ਹੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ ਅਤੇ ਕਿਹੜੇ ਫੈਸਲਿਆਂ ਤੇ ਲੱਗੇਗੀ ਮੋਹਰ
ਚੰਡੀਗੜ੍ਹ,8 ਅਗਸਤ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕੈਬਨਿਟ ਦੀ ਅਗਲੀ ਬੈਠਕ 11 ਅਗਸਤ ਨੂੰ ਸੱਦ ਲਈ ਹੈ। ਇਹ ਮੀਟਿੰਗ ਸਵੇਰੇ 11:30 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਅਤੇ ਕਿਸਾਨਾਂ ਨਾਲ ਜੁੜੇ ਕਈ ਮੁੱਦਿਆਂ ਤੇ ਚਰਚਾ ਅਤੇ ਅਹਿਮ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ।