ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀਰੋ ਸਾਈਕਲਜ਼ ਕੰਪਨੀ ਦੇ ਚੇਅਰਮੈਨ ਨਾਲ ਮੁਲਾਕਾਤ
ਚੰਡੀਗੜ੍ਹ 1 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੀਰੋ ਸਾਈਕਲ ਕੰਪਨੀ ਦੇ ਚੇਅਰਮੈਨ ਪੰਕਜ ਮੁੰਜਾਲ ਨਾਲ ਮੀਟਿੰਗ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਮੁਲਾਕਾਤ ਤੋਂ ਬਾਅਦ ਟਵੀਟ ਕਰਦਿਆਂ ਲਿਖਿਆ ਕਿ ”ਹੀਰੋ ਸਾਈਕਲ ਦੇ ਚੇਅਰਮੈਨ ਪੰਕਜ ਮੁੰਜਾਲ ਨਾਲ ਅਹਿਮ ਮੀਟਿੰਗ ਕੀਤੀ…ਪੰਜਾਬ ‘ਚ ਉਹਨਾਂ ਦੇ ਚੱਲ ਰਹੇ ਉਦਯੋਗਿਕ ਯੂਨਿਟਾਂ ਦੇ ਵਿਸਥਾਰ ਨੂੰ ਲੈ ਕੇ ਵਿਚਾਰਾਂ ਹੋਈਆਂ…ਇੰਡਸਟਰੀ ਤੇ EV ਪਾਲਿਸੀ ਨੂੰ ਲੈ ਕੇ ਉਹਨਾਂ ਦੇ ਸੁਝਾਅ ਲਏ ਤੇ ਗ਼ੌਰ ਕਰਨ ਦਾ ਭਰੋਸਾ ਵੀ ਦਿੱਤਾ… ਇਸ ਮਹੀਨੇ ਹੋਣ ਵਾਲੇ #InvestPunjab ਸੰਮੇਲਨ ਲਈ ਵੀ ਨਿੱਘਾ ਸੱਦਾ ਦਿੱਤਾ…”
ਹੀਰੋ ਸਾਈਕਲ ਦੇ ਚੇਅਰਮੈਨ ਪੰਕਜ ਮੁੰਜਾਲ ਨਾਲ ਅਹਿਮ ਮੀਟਿੰਗ ਕੀਤੀ…ਪੰਜਾਬ ‘ਚ ਉਹਨਾਂ ਦੇ ਚੱਲ ਰਹੇ ਉਦਯੋਗਿਕ ਯੂਨਿਟਾਂ ਦੇ ਵਿਸਥਾਰ ਨੂੰ ਲੈ ਕੇ ਵਿਚਾਰਾਂ ਹੋਈਆਂ…ਇੰਡਸਟਰੀ ਤੇ EV ਪਾਲਿਸੀ ਨੂੰ ਲੈ ਕੇ ਉਹਨਾਂ ਦੇ ਸੁਝਾਅ ਲਏ ਤੇ ਗ਼ੌਰ ਕਰਨ ਦਾ ਭਰੋਸਾ ਵੀ ਦਿੱਤਾ…
ਇਸ ਮਹੀਨੇ ਹੋਣ ਵਾਲੇ #InvestPunjab ਸੰਮੇਲਨ ਲਈ ਵੀ ਨਿੱਘਾ ਸੱਦਾ ਦਿੱਤਾ… pic.twitter.com/HgJFg4YUJw
— Bhagwant Mann (@BhagwantMann) February 1, 2023
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਮੁੰਬਈ ਦਾ ਦੌਰਾ ਵੀ ਕੀਤਾ ਗਿਆ ਸੀ। ਜਿੱਥੇ ਉਹਨਾਂ ਨੇ ਵੱਖ ਵੱਖ ਵੱਡੀਆਂ ਕੰਪਨੀਆਂ ਦੇ ਅਫਸਰਾਂ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਉਹਨਾਂ ਕੰਪਨੀਆਂ ਨੂੰ ਵੀ ਇਸ ਮਹੀਨੇ ਹੋਣ ਵਾਲੇ ਇਨਵੈਸਟ ਪੰਜਾਬ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ।