ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਵਿਖੇ ਬਣ ਰਹੇ ਨਵੇਂ ਬੱਸ ਅੱਡੇ ਦਾ ਦੌਰਾ
ਚੰਡੀਗੜ੍ਹ20 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਅਤੇ ਫ਼ਾਜ਼ਿਲਕਾ ਦੇ ਦੌਰੇ ਤੇ ਹਨ। ਇਸ ਦੌਰਾਨ ਉਹ ਪਟਿਆਲਾ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਨੇ ਪਟਿਆਲਾ ਵਿਖੇ ਪਹੁੰਚ ਕੇ ਪਟਿਆਲਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਅੱਡੇ ਦਾ ਜਾਇਜ਼ਾ ਲਿਆ, ਮੌਕੇ ‘ਤੇ ਮੌਜੂਦ ਅਫ਼ਸਰ-ਅਧਿਕਾਰੀਆਂ ਨੂੰ ਕੰਮ ‘ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਬਹੁਤ ਜਲਦ ਬੇਹੱਦ ਸ਼ਾਨਦਾਰ ਬੱਸ ਸਟੈਂਡ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਦੱਸ ਦਈਏ ਕਿ ਥੋੜ੍ਹੀ ਦੇਰ ਵਿੱਚ ਮੁੱਖ ਮੰਤਰੀਅਨਾਜ ਮੰਡੀ, ਅਬੋਹਰ ਵਿਖੇ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ ਮੁਆਵਜ਼ੇ ਦੀ ਵੰਡ ਮੌਕੇ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਪਟਿਆਲਾ ਵਿਖੇ ਕਰੋੜਾਂ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡ ਦਾ ਜਾਇਜ਼ਾ ਲਿਆ…ਚੱਲ ਰਹੇ ਕੰਮ-ਕਾਜ ਦਾ ਨਿਰੀਖਣ ਕੀਤਾ…ਮੌਕੇ ‘ਤੇ ਮੌਜੂਦ ਅਫ਼ਸਰ-ਅਧਿਕਾਰੀਆਂ ਨੂੰ ਕੰਮ ‘ਚ ਤੇਜ਼ੀ ਲਿਆਉਣ ਲਈ ਆਖਿਆ…
1 ਅਪ੍ਰੈਲ ਤੱਕ ਅਫ਼ਸਰਾਂ ਨੂੰ ਕੰਮ ਮੁਕੰਮਲ ਕਰਨ ਦੀ ਹਦਾਇਤ ਦੇ ਦਿੱਤੀ ਹੈ ਤਾਂ ਜੋ ਬੱਸ ਸਟੈਂਡ ਆਮ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ… pic.twitter.com/Y3LA1Eja0T
— Bhagwant Mann (@BhagwantMann) January 20, 2023