ਮੁੱਖ ਮੰਤਰੀ ਭਗਵੰਤ ਮਾਨ ਮੁੜ ਜਾਣਗੇ ਦਿੱਲੀ
ਪੜ੍ਹੋ,ਕੀ ਹੈ ਖਾਸ ਵਜ੍ਹਾ
ਚੰਡੀਗੜ੍ਹ,15 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 18 ਅਪ੍ਰੈਲ ਨੂੰ ਮੁੜ ਤੋਂ ਦਿੱਲੀ ਦੌਰੇ ਤੇ ਜਾਣਗੇ । ਇਸ ਦੌਰਾਨ ਉਹ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨਗੇ । ਦੱਸ ਦਈਏ ਕਿ ਬੀਤੇ ਕੱਲ੍ਹ ਹੀ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ 16 ਤਰੀਕ ਨੂੰ ਕੋਈ ਵੱਡੀ ਖੁਸ਼ਖਬਰੀ ਦੇਣ ਦਾ ਐਲਾਨ ਕੀਤਾ ਸੀ। ਜਿਸ ਨੂੰ ਲੈ ਕਿ ਇਹ ਕਿਆਸਰਾਈਆਂ ਲੱਗ ਰਹੀਆਂ ਹਨ ਕਿ ਇਹ ਐਲਾਨ ਪੰਜਾਬ ਵਿੱਚ 300 ਯੂਨਿਟ ਮੁਫਤ ਬਿਜਲੀ ਜਾਂ ਫੇਰ ਸਿੱਖਿਆ ਦੇ ਖੇਤਰ ਨਾਲ ਜੁੜਿਆ ਹੋ ਸਕਦਾ ਹੈ।