ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ ਵਿਖੇ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ
ਪੜ੍ਹੋ, ਮੀਟਿੰਗ ਤੋਂ ਬਾਅਦ ਦਿੱਤਾ ਕਿਹੜਾ ਬਿਆਨ
ਚੰਡੀਗੜ੍ਹ, 7ਫਰਵਰੀ(ਵਿਸ਼ਵ ਵਾਰਤਾ) ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ ਵਿਖੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਦੀ ਜਾਣਕਾਰੀ ਉਹਨਾਂ ਨੇ ਖੁਦ ਸ਼ੋਸ਼ਲ ਮੀਡੀਆ ਤੇ ਪੋਸਟ ਕਰਕੇ ਸਾਂਝੀ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ‘ਚ ਲਿਖਿਆ “ਪਠਾਨਕੋਟ ਵਿਖੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ…ਪਠਾਨਕੋਟ ਪੰਜਾਬ ਦਾ ਤਾਜ ਹੈ, ਪਿਛਲੀਆਂ ਸਰਕਾਰਾਂ ਨੇ ਸਰਹੱਦੀ ਜ਼ਿਲ੍ਹੇ ਨੂੰ ਬਹੁਤ ਪਛਾੜ ਕੇ ਰੱਖ ਦਿੱਤਾ…ਹੁਣ ਜ਼ਿਲ੍ਹੇ ਨੂੰ ਪੱਛੜਿਆ ਹੋਇਆ ਨਹੀਂ ਰਹਿਣ ਦੇਵਾਂਗੇ…ਨਿਵੇਸ਼ ਤੇ ਵਿਕਾਸ ਦੇ ਮਾਮਲੇ ‘ਚ ਸਾਰੀਆਂ ਕਮੀਆਂ-ਪੇਸ਼ੀਆਂ ਦੂਰ ਕੀਤੀਆਂ ਜਾਣਗੀਆਂ… #InvestPunjab ਲਈ ਸੱਦਾ ਵੀ ਦਿੱਤਾ…”
ਪਠਾਨਕੋਟ ਵਿਖੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ…ਪਠਾਨਕੋਟ ਪੰਜਾਬ ਦਾ ਤਾਜ ਹੈ, ਪਿਛਲੀਆਂ ਸਰਕਾਰਾਂ ਨੇ ਸਰਹੱਦੀ ਜ਼ਿਲ੍ਹੇ ਨੂੰ ਬਹੁਤ ਪਛਾੜ ਕੇ ਰੱਖ ਦਿੱਤਾ…ਹੁਣ ਜ਼ਿਲ੍ਹੇ ਨੂੰ ਪੱਛੜਿਆ ਹੋਇਆ ਨਹੀਂ ਰਹਿਣ ਦੇਵਾਂਗੇ…ਨਿਵੇਸ਼ ਤੇ ਵਿਕਾਸ ਦੇ ਮਾਮਲੇ ‘ਚ ਸਾਰੀਆਂ ਕਮੀਆਂ-ਪੇਸ਼ੀਆਂ ਦੂਰ ਕੀਤੀਆਂ ਜਾਣਗੀਆਂ…#InvestPunjab ਲਈ ਸੱਦਾ ਵੀ ਦਿੱਤਾ… pic.twitter.com/PuJ8NMAkwt
— Bhagwant Mann (@BhagwantMann) February 7, 2023
ਦੱਸ ਦਈਏ ਕਿ ਪੰਜਾਬ ਵਿੱਚ 23 ਅਤੇ 24 ਫਰਵਰੀ ਨੂੰ ਨਿਵੇਸ਼ ਪੰਜਾਬ ਸੰਮੇਲਨ ਹੋਣ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਹਰ ਰੋਜ਼ ਵੱਡੇ-ਵੱਡੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰ ਉਹਨਾਂ ਨਾਲ ਵਿਚਾਰ- ਵਟਾਂਦਰਾ ਕਰਦੇ ਹਨ।