ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡਸਟਰੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਪੰਜਾਬ ਸਰਕਾਰ ਦੀ ਨਵੀਂ ਇੰਡਸਟਰੀ ਪਾਲਿਸੀ ਨੂੰ ਲੈ ਕੇ ਕੀਤਾ ਵੱਡਾ ਐਲਾਨ
ਚੰਡੀਗੜ੍ਹ, 1ਫਰਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੰਡਸਟਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਮਾਨ ਨੇ ਸ਼ੋਸ਼ਲ ਮੀਡੀਆਂ ਤੇ ਸਾਂਝੀ ਕੀਤੀ । ਮਾਨ ਤੇ ਜਾਣਕਾਰੀ ਦਿੰਦਿਆਂ ਲਿਖਿਆ “ਇੰਡਸਟਰੀ ਵਿਭਾਗ ਨਾਲ ਅਹਿਮ ਮੀਟਿੰਗ ਕੀਤੀ…ਪੰਜਾਬ ਦੀ ਨਵੀਂ ਬਣ ਰਹੀ ਇੰਡਸਟਰੀ ਪਾਲਿਸੀ ਨੂੰ ਲੈ ਕੇ ਚਰਚਾ ਕੀਤੀ… ਹੈਦਰਾਬਾਦ, ਚੇਨੱਈ ਤੇ ਮੁੰਬਈ ਦੌਰੇ ਦੌਰਾਨ ਉਦਯੋਗਪਤੀਆਂ ਵੱਲੋਂ ਮਿਲੇ ਸੁਝਾਆਂ ਨੂੰ ਵੀ ਪਾਲਿਸੀ ‘ਚ ਸ਼ਾਮਲ ਕਰਨ ਬਾਰੇ ਵਿਚਾਰਾਂ ਕੀਤੀਆਂ…ਬਹੁਤ ਜਲਦ ਇਹ ਪਾਲਿਸੀ ਪੰਜਾਬ ਤੇ ਵਪਾਰੀ ਵਰਗ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ…”
ਇੰਡਸਟਰੀ ਵਿਭਾਗ ਨਾਲ ਅਹਿਮ ਮੀਟਿੰਗ ਕੀਤੀ…ਪੰਜਾਬ ਦੀ ਨਵੀਂ ਬਣ ਰਹੀ ਇੰਡਸਟਰੀ ਪਾਲਿਸੀ ਨੂੰ ਲੈ ਕੇ ਚਰਚਾ ਕੀਤੀ…
ਹੈਦਰਾਬਾਦ, ਚੇਨੱਈ ਤੇ ਮੁੰਬਈ ਦੌਰੇ ਦੌਰਾਨ ਉਦਯੋਗਪਤੀਆਂ ਵੱਲੋਂ ਮਿਲੇ ਸੁਝਾਆਂ ਨੂੰ ਵੀ ਪਾਲਿਸੀ ‘ਚ ਸ਼ਾਮਲ ਕਰਨ ਬਾਰੇ ਵਿਚਾਰਾਂ ਕੀਤੀਆਂ…ਬਹੁਤ ਜਲਦ ਇਹ ਪਾਲਿਸੀ ਪੰਜਾਬ ਤੇ ਵਪਾਰੀ ਵਰਗ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ… pic.twitter.com/mNgKPpy0hu— Bhagwant Mann (@BhagwantMann) February 1, 2023