ਪੰਜਾਬ ਵਿੱਚ ਜਲਦ ਆ ਸਕਦੀ ਹੈ ਨਵੀਂ ਐਕਸਾਈਜ਼ ਪਾਲਿਸੀ
ਮੁੱਖ ਮੰਤਰੀ ਭਗਵੰਤ ਮਾਨ ਦੀ ਖ਼ਜਾਨਾ ਮੰਤਰੀ ਹਰਪਾਲ ਚੀਮਾ ਅਤੇ ਆਬਾਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਜਾਰੀ
ਚੰਡੀਗੜ੍ਹ,19 ਮਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਬਜਟ ਨੂੰ ਲੈ ਕੇ ਪੰਜਾਬ ਦੀ ਆਮ ਜਨਤਾ ਕੋਲੋਂ ਸੁਝਾਅ ਮੰਗੇ ਗਏ ਸਨ। ਇਸੇ ਸੰਬੰਧ ਵਿੱਚ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਲਈ ਜਲਦ ਨਵੀਂ ਐਕਸਾਈਜ਼ ਪਾਲਿਸੀ ਲਿਆਂਦੇ ਜਾਣ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਨਵੀਂ ਆਬਕਾਰੀ ਨੀਤੀ ਵਿੱਚ ਸ਼ਰਾਬ ਦੀ ਕਾਲਾਬਾਜਾਰੀ ਅਤੇ ਨਾਜਾਇਜ ਮਾਈਨਿੰਗ ਨੂੰ ਨੱਥ ਪਾ ਕੇ ਪੰਜਾਬ ਦਾ ਰੈਵੇਨਿਊ ਵਧਾਉਣ ਤੇ ਜੋਰ ਦਿੱਤਾ ਜਾਵੇਗਾ।