ਮੁੱਖ ਮੰਤਰੀ ਭਗਵੰਤ ਮਾਨ ਦਾ ਮੁੰਬਈ ਦੌਰਾ- ਹਿੰਦੁਸਤਾਨ ਯੂਨੀਲੀਵਰ ਦੇ ਅਫਸਰਾਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ 23 ਜਨਵਰੀ(ਵਿਸ਼ਵ ਵਾਰਤਾ) – ਮੁੱਖ ਮੰਤਰੀ ਭਗਵੰਤ ਮਾਨ ਦੇ ਮੁੰਬਈ ਦੌਰੇ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਮੁੱਖ ਮੰਤਰੀ ਮੁੰਬਈ ਵਿੱਚ ਵੱਖ ਵੱਖ ਕੰਪਨੀਆਂ ਦੇ ਮਾਲਕਾਂ ਅਤੇ ਵਫ਼ਦਾਂ ਨੂੰ ਮਿਲ ਰਹੇ ਹਨ। ਅੱਜ ਮੁੱਖ ਮੰਤਰੀ ਵੱਲੋਂ ਹਿੰਦੁਸਤਾਨ ਯੂਨੀਲੀਵਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ”ਅੱਜ ਮੁੰਬਈ ਵਿਖੇ ਹਿੰਦੁਸਤਾਨ ਯੂਨੀਲੀਵਰ ਦੇ ਅਫ਼ਸਰਾਂ ਨਾਲ ਮੀਟਿੰਗ ਹੋਈ… ਨਾਭਾ ਵਿਖੇ ਇਹਨਾਂ ਦੇ ketchup ਪਲਾਂਟ ਲਈ ਇਹ ਟਮਾਟਰ ਨਾਸਿਕ ਤੋਂ ਲਿਆਂਦੇ ਨੇ…ਪੰਜਾਬ ਦੀ ਧਰਤੀ ਟਮਾਟਰ ਦੀ ਖੇਤੀ ਲਈ ਬਹੁਤ ਅਨੁਕੂਲ ਹੈ…ਤੇ ਇਹਨਾਂ ਨੂੰ ਪੰਜਾਬ ਤੋਂ ਹੀ ਟਮਾਟਰ ਦੇਣ ਦਾ ਭਰੋਸਾ ਦਿੱਤਾ…ਇਸ ਨਾਲ ਕਿਸਾਨਾਂ ਨੂੰ ਬਦਲਵੀਂ ਫਸਲ ‘ਤੇ ਚੰਗਾ ਮੁਨਾਫ਼ਾ ਵੀ ਮਿਲੇਗਾ…”
ਮੁੰਬਈ ਵਿਖੇ @HUL_News ਦੇ ਅਫ਼ਸਰਾਂ ਨਾਲ ਮੀਟਿੰਗ ਹੋਈ…
ਨਾਭਾ ਵਿਖੇ ਇਹਨਾਂ ਦੇ ketchup ਪਲਾਂਟ ਲਈ ਇਹ ਟਮਾਟਰ ਨਾਸਿਕ ਤੋਂ ਲਿਆਂਦੇ ਨੇ…ਪੰਜਾਬ ਦੀ ਧਰਤੀ ਟਮਾਟਰ ਦੀ ਖੇਤੀ ਲਈ ਬਹੁਤ ਅਨੁਕੂਲ ਹੈ…ਤੇ ਇਹਨਾਂ ਨੂੰ ਪੰਜਾਬ ਤੋਂ ਹੀ ਟਮਾਟਰ ਦੇਣ ਦਾ ਭਰੋਸਾ ਦਿੱਤਾ…ਇਸ ਨਾਲ ਕਿਸਾਨਾਂ ਨੂੰ ਬਦਲਵੀਂ ਫਸਲ 'ਤੇ ਚੰਗਾ ਮੁਨਾਫ਼ਾ ਵੀ ਮਿਲੇਗਾ… pic.twitter.com/euTpbF2Syl— Bhagwant Mann (@BhagwantMann) January 23, 2023