ਮੁੱਖ ਮੰਤਰੀ ਭਗਵੰਤ ਮਾਨ ਦਾ ਬਜਟ ਨੂੰ ਲੈ ਕੇ ਵੱਡਾ ਐਲਾਨ
ਪੜ੍ਹੋ ਕੀ ਖਾਸ ਹੋਵੇਗਾ ਇਸ ਵਾਰ ਦੇ ਬਜਟ ਵਿੱਚ
ਚੰਡੀਗੜ੍ਹ,25 ਮਈ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦੇ ਪਹਿਲੇ ਪੂਰੇ ਬਜਟ ਜੋ ਕਿ ਅਗਲੇ ਮਹੀਨੇ ਪੇਸ਼ ਕੀਤਾ ਜਾਵੇਗਾ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ਇਸ ਵਾਰ ਦਾ ਬਜਟ ਪੇਪਰ ਲੈੱਸ ਭਾਵ ਕੇ ਬਿਨਾਂ ਕਾਗਜ ਤੋਂ ਪੇਸ਼ ਕੀਤਾ ਜਾ ਸਕਦਾ ਹੈ।ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ “ਇੱਕ ਖੁਸ਼ਖਬਰੀ ਪੰਜਾਬੀਆਂ ਦੇ ਨਾਮ.., ਮੇਰੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ ਕਾਗਜ਼ ਰਹਿਤ ( paper less) ਹੋਵੇਗਾ..ਜਿਸ ਨਾਲ ਖ਼ਜ਼ਾਨੇ ਦੇ ਲੱਗਭੱਗ 21 ਲੱਖ ਰੁਪਏ ਬਚਣਗੇ …34 ਟਨ ਕਾਗਜ਼ ਬਚੇਗਾ .. ਮਤਲਬ 814 – 834 ਦੇ ਕਰੀਬ ਦਰੱਖਤ ਬਚਣਗੇ…another step towards E-Governance …”
ਇੱਕ ਖੁਸ਼ਖਬਰੀ ਪੰਜਾਬੀਆਂ ਦੇ ਨਾਮ..,
ਮੇਰੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ ਕਾਗਜ਼ ਰਹਿਤ ( paper less) ਹੋਵੇਗਾ..ਜਿਸ ਨਾਲ ਖ਼ਜ਼ਾਨੇ ਦੇ ਲੱਗਭੱਗ 21 ਲੱਖ ਰੁਪਏ ਬਚਣਗੇ …34 ਟਨ ਕਾਗਜ਼ ਬਚੇਗਾ .. ਮਤਲਬ 814 – 834 ਦੇ ਕਰੀਬ ਦਰੱਖਤ ਬਚਣਗੇ…another step towards E-Governance …— Bhagwant Mann (@BhagwantMann) May 25, 2022