ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨੂੰ ਮਨੀਸ਼ ਸਿਸੋਦੀਆ ਨਾਲ ਹਿਮਾਚਲ ‘ਦੌਰੇ ‘ਤੇ
ਹਿਮਾਚਲ ਵਾਸੀਆਂ ਲਈ ਆਮ ਆਦਮੀ ਪਾਰਟੀ ਦੀ ਪਹਿਲੀ ਚੋਣ ਗਾਰੰਟੀ ਦਾ ਕਰਨਗੇ ਐਲਾਨ
ਚੰਡੀਗੜ੍ਹ,16 ਅਗਸਤ(ਵਿਸ਼ਵ ਵਾਰਤਾ)-ਆਉਣ ਵਾਲੀਆਂ ਹਿਮਾਚਲ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਤਿਆਰੀ ਖਿੱਚ ਲਈ ਹੈ। ਇਸ ਸੰਬੰਧ ਵਿੱਚ ਹੀ ਕੱਲ੍ਹ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਭਲਕੇ ਸ਼ਿਮਲਾ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਅਤੇ ਗੁਜਰਾਤ ਦੀ ਤਰਜ਼ ਤੇ ਆਮ ਆਦਮੀ ਪਾਰਟੀ ਹਿਮਾਚਲ ਵਾਸੀਆਂ ਨੂੰ ਵੀ ਪਹਿਲੀ ਗਾਰੰਟੀ ਦੇਣ ਜਾ ਰਹੀ ਹੈ।