ਮੁੱਖ ਮੰਤਰੀ ਭਗਵੰਤ ਮਾਨ ਅੱਜ ਬੀਐਡ ਟੈੱਟ ਪਾਸ ਬੇਰੋਜ਼ਗਾਰਅਧਿਆਪਕਾਂ ਸਮੇਤ ਪੰਜਾਬ ਦੇ ਹੋਰਨਾਂ ਕੱਚੇ ਮੁਲਾਜ਼ਮਾਂ ਨਾਲ ਕਰਨਗੇ ਮੁਲਾਕਾਤ
ਇੱਕ ਵੱਡੀ ਪੰਜਾਬ ਪੱਖੀ ਘੋਸ਼ਣਾ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ,28 ਮਾਰਚ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਬੀਐਡ ਟੈਟ ਪਾਸ ਬੇਰੋਜਗਾਰ ਅਧਿਆਪਕ ਅਤੇ ਹੋਰ ਮਹਿਕਮਿਆਂ ਨਾਲ ਜੁੜੇ ਸਾਰੇ ਕੱਚੇੇ ਮੁਲਾਜ਼ਮਾਂ ਨਾਲ ਮੁਲਾਕਾਤ ਕਰਨਗੇ। ਇਸ ਵਿਚਾਲੇ ਆਮ ਆਦਮੀ ਪਾਰਟੀ ਪੰਜਾਬ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਵੱਡੀ ਪੰਜਾਬ ਪੱਖੀ ਘੋਸ਼ਣਾ ਕਰਨਗੇ।
ਅੱਜ CM ਸਰਦਾਰ @BhagwantMann ਇੱਕ ਵੱਡੀ ਪੰਜਾਬ ਪੱਖੀ ਘੋਸ਼ਣਾ ਕਰਨਗੇ
— AAP Punjab (@AAPPunjab) March 28, 2022