ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰ ਤੋਂ ਦਿੱਲੀ ਦੌਰੇ ‘ਤੇ
ਪੜ੍ਹੋ ਕਿਹੜੇ ਕੇਂਦਰੀ ਮੰਤਰੀ ਨਾਲ ਕਰਨਗੇ ਮੁਲਾਕਾਤ ਅਤੇ ਕੇਂਦਰੀ ਸਰਕਾਰ ਸਾਹਮਣੇ ਚੁੱਕਣਗੇ ਕਿਹੜਾ ਮੁੱਦਾ
ਚੰਡੀਗੜ੍ਹ,26 ਜੁਲਾਈ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖ਼ਾਵਤ ਨਾਲ ਮੀਟਿੰਗ ਕਰਨ ਲਈ ਦਿੱਲੀ ਲਈ ਰਵਾਨਾ ਹੋਣਗੇ। ਇਸ ਦੌਰਾਨ ਉਹ ਕੇਂਦਰੀ ਮੰਤਰੀ ਨਾਲ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਨੂੰ ਸ਼ੁੱਧ ਕਰਨ ਬਾਰੇ ਵਿਸਥਾਰ ਨਾਲ ਚਰਚਾ ਕਰਨਗੇ।
ਅੱਜ ਦਿੱਲੀ ਵਿਖੇ ਮਾਣਯੋਗ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸ਼ੇਖ਼ਾਵਤ ਜੀ ਨਾਲ ਮੀਟਿੰਗ ..ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਨੂੰ ਸ਼ੁੱਧ ਕਰਨ ਬਾਰੇ ਵਿਸਥਾਰ ਵਿੱਚ ਚਰਚਾ ਕਰਕੇ ਪੰਜਾਬ ਦਾ ਪੱਖ ਰੱਖਾਂਗੇ
— Bhagwant Mann (@BhagwantMann) July 26, 2022