ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਐਲਾਨ
ਮਲੇਰਕੋਟਲਾ ਬਣਿਆ ਨਵਾਂ ਜ਼ਿਲ੍ਹਾ
ਮਲੇਰਕੋਟਲਾ ਨੂੰ ਰਾਜ ਦਾ 23 ਵਾਂ ਜਿਲ੍ਹਾ ਐਲਾਨਿਆ
ਚੰਡੀਗੜ੍ਹ , 14 ਮਈ (ਵਿਸ਼ਵ ਵਾਰਤਾ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਈਦ – ਉਲ – ਫ਼ਿਤਰ ਦੇ ਦਿਹਾੜੇ ਉੱਤੇ ਲਾਈਵ ਹੋ ਕੇ ਜਿੱਥੇ ਲੋਕਾਂ ਨੂੰ ਵਧਾਈ ਦਿੱਤੀ ਗਈ ਇਸ ਦੇ ਨਾਲ ਹੀ ਮਲੇਰਕੋਟਲਾ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡੇ ਐਲਾਨ ਕੀਤੇ ਗਏ ਹਨ । ਮੁੱਖ ਮੰਤਰੀ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਹੁਣ23 ਜ਼ਿਲ੍ਹੇ ਹੋ ਗਏ ਹਨ। ਇਸ ਤੋਂ ਇਲਾਵਾ 500 ਕਰੋੜ ਦੀ ਲਾਗਤ ਨਾਲ ਇੱਥੇ ਸ਼ੇਰ ਮੁਹੰਮਦ ਖਾਨ ਦੇ ਨਾਮ ਉੱਤੇ ਨਵਾਂ ਕਾਲਜ ਬਣਾਉਣ ਦੀ ਗੱਲ ਕੀਤੀ ਹੈ।