ਚੰਡੀਗੜ, 30 ਅਕਤੂਬਰ (ਵਿਸ਼ਵ ਵਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਭਗੌੜੇ ਐਲਾਨੇ ਗਏ 10 ਪ੍ਰਵਾਸੀ ਭਾਰਤੀਆਂ ਦੀ ਸਪੁਰਦਗੀ ਦਾ ਸਮਲਾ ਕੈਨੇਡਾ ਸਰਕਾਰ ਕੋਲ ਉਠਾਉਣ ਲਈ ਪੱਤਰ ਲਿਖਿਆ ਹੈ ਜਿੱਥੇ ਇਨ•ਾਂ ਐਨ.ਆਰ.ਆਈਜ਼. ਨੇ ਸ਼ਰਨ ਲਈ ਹੋਈ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਇਨ•ਾਂ ਕੇਸਾਂ ਵਿੱਚ ਸਪੁਰਦਗੀ ਦੀ ਪ੍ਰਕਿਰਿਆ ਪਿਛਲੇ 3-4 ਸਾਲਾਂ ਤੋਂ ਲੰਬਿਤ ਹੈ ਜੋ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸਰਕਾਰ ਦੇ ਯਤਨਾਂ ‘ਚ ਅੜਿੱਕਾ ਬਣਿਆ ਹੋਇਆ ਹੈ। ਉਨ•ਾਂ ਆਖਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੀ ਲੜੀ ਵਜੋਂ ਕੈਨੇਡਾ ਤੋਂ ਇਨ•ਾਂ ਲੋਕਾਂ ਦੀ ਸਪੁਰਦਗੀ ਲਈ ਯਤਨ ਪਹਿਲਾਂ ਹੀ ਆਰੰਭੇ ਹੋਏ ਹਨ ਪਰ ਇਸ ਵਿੱਚ ਖੜ•ੋਤ ਬਣੀ ਹੋਈ ਹੈ ਕਿਉਂਕਿ ਵੱਖ-ਵੱਖ ਪੱਧਰ ‘ਤੇ ਇਹ ਮਾਮਲੇ ਲੰਬਿਤ ਹਨ।
ਇਕ ਸਰਕਾਰੀ ਬੁਲਾਰੇ ਮੁਤਾਬਕ ਸਰਕਾਰ ਨੇ ਇਨ•ਾਂ ਸ਼ੱਕੀਆਂ ਦੀ ਸਪੁਰਦਗੀ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦੇ ਨੈਟਵਰਕ ਦੀ ਸਮੁੱਚੀ ਲੜੀ ਨੂੰ ਕਾਇਮ ਕਰਨ ਅਤੇ ਇਸ ਧੰਦੇ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਕਰਨ ਲਈ ਇਨ•ਾਂ ਪ੍ਰਵਾਸੀ ਭਾਰਤੀਆਂ ਦੀ ਹਿਰਾਸਤੀ ਪੁੱਛ-ਗਿੱਛ ਕਰਨੀ ਅਹਿਮ ਹੈ।
ਇਨ•ਾਂ ਕੇਸਾਂ ਦਾ ਵਿਸਥਾਰ ਵਿੱਚ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਰਬਜੀਤ ਸਿੰਘ ਸੰਧੜ ਉਰਫ ਨਿੱਕ ਪੁੱਤਰ ਮਰਹੂਮ ਅਜਾਇਬ ਸਿੰਘ ਵਾਸੀ ਪਿੰਡ ਬਾਲਿਓਂ ਥਾਣਾ ਸਮਰਾਲਾ ਜੋ ਇਸ ਵੇਲੇ ਵੈਨਕੂਵਰ ਵਿੱਚ ਰਹਿ ਰਿਹਾ ਹੈ, 19 ਅਕਤੂਬਰ 2013 ਨੂੰ ਭਗੌੜਾ ਐਲਾਨਿਆ ਗਿਆ ਸੀ। ਉਸਦੀ ਸਪੁਰਦਗੀ ਲਈ ਕੈਨੇਡੀਅਨ ਅਥਾਰਟੀ ਨੂੰ ਢੁਕਵੇਂ ਪੱਧਰ ‘ਤੇ ਬੇਨਤੀ ਪੱਤਰ ਭੇਜਿਆ ਗਿਆ ਅਤੇ ਇਸ ਤੋਂ ਬਾਅਦ ਉਨ•ਾਂ ਵੱਲੋਂ ਸਾਂਝੇ ਕੀਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਵੇਂ ਸਿਰਿਓਂ ਪੱਤਰ ਤਿਆਰ ਕੀਤਾ ਗਿਆ। ਸੋਧਿਆ ਹੋਇਆ ਪੱਤਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਜੋ 20 ਜੁਲਾਈ, 2017 ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਵੀ ਭੇਜਿਆ ਗਿਆ।
ਅਜਿਹੇ ਹੀ ਇਕ ਹੋਰ ਕੇਸ ਦੀ ਇੰਨ-ਬਿੰਨ ਸਥਿਤੀ ਹੈ ਜਿਸ ਵਿੱਚ ਰਣਜੀਤ ਸਿੰਘ ਔਜਲਾ ਪੁੱਤਰ ਸਵਰਨ ਸਿੰਘ ਔਜਲਾ ਵਾਸੀ ਪਿੰਡ ਮੁਠੱਡਾ ਕਲਾਂ, ਥਾਣਾ ਫਿਲੌਰ, ਜ਼ਿਲ•ਾ ਜਲੰਧਰ ਸ਼ਾਮਲ ਹੈ। ਇਸ ਦੀ ਸਪੁਰਦਗੀ ਦਾ ਪੱਤਰ ਵੀ 25 ਜੁਲਾਈ, 2017 ਤੋਂ ਲੰਬਿਤ ਹੈ। ਇਸ ਨੂੰ 31 ਅਗਸਤ, 2013 ਵਿੱਚ ਭਗੌੜਾ ਐਲਾਨਿਆ ਗਿਆ ਸੀ।
Îਮੁੱਖ ਮੰਤਰੀ ਨੇ ਪੁਲਿਸ ਦੇ ਵੇਰਵਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਕ ਹੋਰ ਕੇਸ ਵਿੱਚ ਨਿਰੰਕਾਰ ਸਿੰਘ ਢਿਲੋਂ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਅਪਰਾ ਮੰਡੀ, ਥਾਣਾ ਫਿਲੌਰ, ਜ਼ਿਲ•ਾ ਜਲੰਧਰ ਨੂੰ 19 ਅਕਤੂਬਰ 2013 ਨੂੰ ਭਗੌੜਾ ਐਲਾਨਿਆ ਗਿਆ ਤੇ ਇਸ ਵੇਲੇ ਕੈਨੇਡਾ ਦੇ ਲੀਟਕੈਂਚਰ ਸਰਕਲ ਬਰੈਂਪਟਨ ਵਿੱਚ ਰਹਿ ਰਿਹਾ ਹੈ। ਇਸਦੀ ਹਵਾਲਗੀ ਸਬੰਧੀ ਪੱਧਰ 19 ਸਤੰਬਰ, 2017 ਤੋਂ ਲੰਬਿਤ ਹੈ।
ਇਸੇ ਤਰ•ਾਂ ਗੁਰਸੇਵਕ ਸਿੰਘ ਢਿੱਲੋਂ ਪੁੱਤਰ ਕੁਲਵੰਤ ਸਿੰਘ ਵਾਸੀ ਲੀਲਾ ਮੇਘ ਸਿੰਘ, ਥਾਣਾ ਜਗਰਾਓਂ, ਕੈਨੇਡਾ ਦੇ ਸਰੀ ਵਿੱਚ ਰਹਿ ਰਿਹਾ ਹੈ ਜਿਸ ਨੂੰ 1 ਅਪ੍ਰੈਲ, 2014 ਨੂੰ ਭਗੌੜਾ ਐਲਾਨਿਆ ਗਿਆ। ਇਸ ਦੀ ਹਵਾਲਗੀ ਲਈ ਪੱਤਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 20 ਜੁਲਾਈ ,2017 ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਪਰ ਉਸ ਸਮੇਂ ਤੋਂ ਲੈ ਕੇ ਇਸ ਸਬੰਧੀ ਕੋਈ ਹਿਲ-ਜੁਲ ਨਹੀਂ ਹੋਈ। ਗੁਰਸੇਵਕ ਸਿੰਘ ਢਿੱਲੋਂ ਖਿਲਾਫ ਥਾਣਾ ਜਗਰਾਓਂ ਵਿੱਚ ਵੀ ਕੇਸ ਦਰਜ ਹੈ ਜਿਸ ਦੀ ਹਵਾਲਗੀ ਲੰਬਿਤ ਹੈ।
ਇਸੇ ਤਰ•ਾਂ 31 ਅਗਸਤ, 2013 ਨੂੰ ਭਗੌੜਾ ਐਲਾਨੇ ਗਏ ਅਮਰਜੀਤ ਸਿੰਘ ਕੂਨਰ ਪੁੱਤਰ ਸਰੂਪ ਸਿੰਘ ਵਾਸੀ ਮਹਿਮਦਪੁਰ, ਥਾਣਾ ਆਦਮਪੁਰ, ਜ਼ਿਲ•ਾ ਜਲੰਧਰ ਇਸ ਵੇਲੇ ਵੈਨਕੂਵਰ ਵਿੱਚ ਰਹਿ ਰਿਹਾ ਹੈ ਜਦਕਿ ਲਮੇਰ ਸਿੰਘ ਦਲੇਹ ਪੁੱਤਰ ਬਲਿਹਾਲ ਸਿੰਘ ਦਲੇਹ ਵਾਸੀ ਪਿੰਡ ਮਹਿਸਮਪੁਰ, ਥਾਣਾ ਫਿਲੌਰ, ਜ਼ਿਲ•ਾ ਜਲੰਧਰ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿ ਰਿਹਾ ਹੈ ਅਤੇ ਉਸਦੀ ਹਵਾਲਗੀ ਸਬੰਧੀ ਪ੍ਰਕਿਰਿਆ ਲਟਕੀ ਹੋਈ ਹੈ।
ਇਸੇ ਤਰ•ਾਂ ਲੰਬਿਤ ਪਏ ਹਵਾਲਗੀ ਦੇ ਹੋਰ ਮਾਮਲੇ ਪ੍ਰਦੀਪ ਸਿੰਘ ਧਾਲੀਵਾਲ ਪੁੱਤਰ ਬੱਗਾ ਸਿੰਘ ਵਾਸੀ ਲੀਲਾ ਮੇਘ ਸਿੰਘ, ਥਾਣਾ ਜਗਰਾਓਂ, ਅਮਰਿੰਦਰ ਸਿੰਘ ਛੀਨਾ ਉਰਫ ਲਾਡੀ ਪੁੱਤਰ ਕੁਲਦੀਪ ਸਿੰਘ ਛੀਨਾ ਵਾਸੀ ਝੰਜੋਟੀ, ਥਾਣਾ ਰਾਜਾਸਾਂਸੀ, ਜ਼ਿਲ•ਾ ਅੰਮ੍ਰਿਤਸਰ ਅਤੇ ਪਰਮਿੰਦਰ ਸਿੰਘ ਦਿਓ ਉਰਫ ਪਿੰਦੀ ਅੰਕਲ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਖਰੌੜੀ, ਥਾਣਾ ਮਾਹਲਪੁਰ, ਜ਼ਿਲ•ਾ ਹੁਸ਼ਿਆਰਪੁਰ ਨਾਲ ਸਬੰਧਤ ਹਨ।
ਅਖੀਰਲਾ ਬੇਨਤੀ ਪੱਤਰ ਰਣਜੀਤ ਕੌਰ ਕਾਹਲੋਂ ਪਤਨੀ ਅਨੂਪ ਸਿੰਘ ਕਾਹਲੋਂ ਉਰਫ ਰੂਬੀ ਕਾਹਲੋਂ ਵਾਸੀ ਪਿੰਡ ਜੰਡੂ ਸਿੰਘਾ, ਥਾਣਾ ਮਕਸੂਦਾਂ, ਜ਼ਿਲ•ਾ ਜਲੰਧਰ, ਮੌਜੂਦਾ ਪਤਾ ਵਾਸੀ ਮਕਾਨ ਨੰਬਰ-7, ਸ਼ਿਵਾਲਿਕ ਵਿਹਾਰ ਜ਼ੀਰਕਪੁਰ ਨਾਲ ਸਬੰਧਤ ਹੈ ਅਤੇ ਉਸ ਨੇ ਨਸ਼ਿਆਂ ਦੇ ਧੰਦੇ ਦੇ ਪੈਸੇ ਨਾਲ ਜਲੰਧਰ ਅਤੇ ਜ਼ੀਰਕਪੁਰ ਵਿੱਚ ਆਪਣੇ ਪਤੀ ਦੇ ਨਾਂ ‘ਤੇ ਕਈ ਜਾਇਦਾਦਾਂ ਖਰੀਦੀਆਂ। ਇਸ ਵਿਰੁੱਧ ਵੀ ਹਵਾਲਗੀ ਦੀ ਅਰਜ਼ੀ ਲਬਿੰਤ ਹੈ।
ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ
ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ --- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ...