ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ “ਲੰਚ ਡਿਪਲੋਮੇਸੀ” ਸਫਲ ਰਹੀ ,ਕਿਉਂਕਿ ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਵਾਲੇ ਅਤੇ ਇੱਥੋਂ ਤੱਕ ਕਿ ਉਸ ਦਾ ਬਾਈਕਾਟ ਕਰਨ ਦਾ ਮਤਾ ਪੇਸ਼ ਕਰਨ ਵਾਲੇ ਕੈਬਨਿਟ ਮੰਤਰੀ ਆਪਣੇ ਲਏ ਗਏ ਸਟੈਂਡ ਤੋਂ ਪਿੱਛੇ ਹੱਟ ਗਏ ਹਨ । ਜਿਸ ਦਾ ਮੁੱਖ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੰਚ ਡਿਪਲੋਮੈਸੀ ਹੀ ਦੱਸਿਆ ਜਾ ਰਿਹਾ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ 27 ਮਈ ਨੂੰ ਢਾਈ ਮਹੀਨੇ ਬਾਅਦ ਸੱਦੀ ਗਈ ਫਿਜ਼ੀਕਲ ਕੈਬਨਿਟ ਮੀਟਿੰਗ ਚ ਸਾਰੇ ਮੰਤਰੀ ਇਕੱਠੇ ਭਾਗ ਲੈ ਰਹੇ ਹਨ ਦਿਲਚਸਪ ਗੱਲ ਇਹ ਹੈ ਕਿ । ਅੱਜ ਦੀ ਮੀਟਿੰਗ ਚ ਦਿਲਚਸਪ ਗੱਲ ਇਹ ਹੈ ਵੀ ਹੈ ਕਿ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਵੀ ਕੈਬਨਿਟ ਮੀਟਿੰਗ ਚ ਸ਼ਾਮਲ ਹਨ ।
ਦੂਜੇ ਪਾਸੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਚੀਫ ਸੈਕਟਰੀ ਦੀ ਬਗ਼ਾਵਤ ਕਰ ਰਹੇ ਮੰਤਰੀਆਂ ਨੂੰ ਦੁਪਹਿਰ ਦੇ ਖਾਣੇ ਦੇ ਬਹਾਨੇ ਘੁਰਕੀ ਵੀ ਮਾਰੀ ਗਈ ਹੈ ।