ਭਗਤ ਰਵਿਦਾਸ ਦੇ ਪ੍ਰਕਾਸ਼ ਉਤਸਵ ‘ਤੇ ਮੁੱਖ ਮੰਤਰੀ ਚੰਨੀ ਪਹੁੰਚੇ ਵਾਰਾਨਸੀ,ਭਗਤ ਰਵਿਦਾਸ ਦੇ ਜਨਮ ਅਸਥਾਨ ‘ਤੇ ਹੋਏ ਨਤਮਸਤਕ
ਵਾਰਾਨਸੀ,16 ਫਰਵਰੀ(ਵਿਸ਼ਵ ਵਾਰਤਾ):- ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਚੋਣ ਮੁਹਿੰਮ ਵਿਚਕਾਰ ਛੱਡ ਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਤੇ ਉਨ੍ਹਾਂ ਉਨ੍ਹਾਂ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਲਗਾਏ ਗਏ ਮਹਾਂਕੁੰਭ ਵਿਚ ਸ਼ਾਮਲ ਹੋ ਗਏ । ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਮੁੱਖ ਮੰਤਰੀ ਨੇ ਵੀਵੀਆਈਪੀ ਲਾਈਨ ਛੱਡ ਕੇ ਆਮ ਸੰਗਤ ਨਾਲ ਦਰਸ਼ਨਾਂ ਲਈ ਉਸ ਅਸਥਾਨ ਤੇ 1 ਕਿਲੋਮੀਟਰ ਪੈਦਲ ਚੱਲ ਕੇ ਗਏ ਅਤੇ ਮੱਥਾ ਟੇਕਿਆ। ਉਥੇ ਹੀ ਲੰਗਰ ਦੀ ਸੇਵਾ ਵੀ ਕੀਤੀ,ਤੇ ਨਾਲ ਹੀ ਉਨ੍ਹਾਂ ਨੇ ਸੰਗਤਾਂ ਨਾਲ ਰਸਤੇ ਦੇ ਵਿੱਚ ਚੰਨੀ ਰੁਕ ਰੁਕ ਕੇ ਸੰਗਤਾਂ ਨਾਲ ਫੋਟੋਆਂ ਵੀ ਖਿਚਵਾਉਂਦੇ ਰਹੇ।
On the occasion of Sri Guru Ravidas Jayanti, paid obeisance at Sant Shiromani Guru Ravidas Janam Asthan mandir in Varanasi. Let us imbibe his teachings of love, compassion, mutual tolerance and oneness of mankind. pic.twitter.com/Ibkv6taocI
— Charanjit Singh Channi (@CHARANJITCHANNI) February 16, 2022