ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਕੋਰਟ ਵਿੱਚ ਹੋਈ ਪੇਸ਼ੀ
ਚੰਡੀਗੜ੍ਹ,11 ਫਰਵਰੀ(ਵਿਸ਼ਵ ਵਾਰਤਾ)- ਰੇਤ ਮਾਈਨਿੰਗ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਅੱਜ ਜਲੰਧਰ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ੀ ਹੋਈ ਹੈ। ਜਾਣਕਾਰੀ ਅਨੁਸਾਰ ਥੋੜ੍ਹੀ ਦੇਰ ਬਾਅਦ ਅਦਾਲਤ ਦਾ ਫੈਸਲਾ ਆ ਸਕਦਾ ਹੈ। ਇਹ ਵੀ ਦੱਸ ਦਈਏ ਕਿ ਹਨੀ ਦਾ ਤਿੰਨ ਦਿਨਾਂ ਦਾ ਈਡੀ ਰਿਮਾਂਡ ਅੱਜ ਖਤਮ ਹੋ ਗਿਆ ਹੈ।