ਮੁੱਖ ਮੰਤਰੀ ਚੰਨੀ ਦੇ ਭਤੀਜੇ ਦੀ ਗ੍ਰਿਫਤਾਰੀ ‘ਤੇ ਬਿਕਰਮ ਮਜੀਠੀਆ ਦਾ ਬਿਆਨ
ਚੰਡੀਗੜ੍ਹ,4 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ(ਸਾਲੀ ਦੇ ਬੇਟੇ) ਭੁਪਿੰਦਰ ਸਿੰਘ ਹਨੀ ਦੀ ਗੈਰ ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫਤਾਰੀ ਬਾਰੇ ਅਕਾਲੀ ਆਗੂ ਬਿਕਰਮ ਐਸ ਮਜੀਠੀਆ ਦਾ ਕਹਿਣਾ ਹੈ, “ਚੰਨੀ ਨੇ ਸਿਰਫ ਚੰਨੀ, ਹਨੀ ਅਤੇ ਮਨੀ(ਪੈਸੇ) ਦੀ ਪਰਵਾਹ ਕੀਤੀ ਹੈ। ਪਹਿਲਾਂ ਤਾਂ ਪੈਸੇ ਜ਼ਬਤ ਕੀਤੇ ਗਏ ਸਨ, ਫਿਰ ਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਹੁਣ ਚੰਨੀ ਦੀ ਵਾਰੀ ਹੈ।”