ਸ਼ਹੀਦ ਗੱਜਣ ਸਿੰਘ ਦੀ ਅੰਤਿਮ ਯਾਤਰਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਮੋਢਾ
ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ,13 ਅਕਤੂਬਰ(ਵਿਸ਼ਵ ਵਾਰਤਾ)- ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸ਼ਹੀਦ ਹੋਏ ਭਾਰਤੀ ਫੌਜ਼ ਦੇ 5 ਜਵਾਨਾਂ ਵਿੱਚੋਂ ਇੱਕ ਗੱਜਣ ਸਿੰਘ ਦੀ ਅੰਤਿਮ ਵਿਦਾਈ ਅੱਜ ਹਜਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਕੀਤੀ। ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਿੰਡ ਪਚਰੰਡਾ ਵਿਖੇ ਲਿਆਂਦਾ ਗਿਆ। ਉਹਨਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਮੋਢਾ ਦਿੱਤਾ । ਵੱਡੀ ਗਿਣਤੀ ਵਿੱਚ ਇੱਕਠਾ ਹੋਏ ਲੋਕਾਂ ਨੇ ਇਸ ਦੌਰਾਨ ਸ਼ਹੀਦ ਦੇ ਨਾਮ ਦੇ ਨਾਅਰੇ ਵੀ ਲਗਾਏ । ਪਿੰਡ ਦੇ ਲੋਕਾਂ ਨੇ ਧਰਤੀ ਤੇ ‘ਜੈ ਜਵਾਨ ਜੈ ਕਿਸਾਨ ਸ਼ਹੀਦ ਗੱਜਣ ਸਿੰਘ’ ਲਿਖ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ।
ਦੱਸ ਦਈਏ ਕਿ ਸ਼ਹੀਦ ਗੱਜਣ ਸਿੰਘ ਦਾ ਵਿਆਹ ਇਸੇ ਸਾਲ ਫਰਵਰੀ ਵਿੱਚ ਹੋਇਆ ਸੀ। ਉਹ ਆਪਣੀ ਬਾਰਾਤ ਵਿੱਚ ਕਿਸਾਨੀ ਝੰਡਾ ਲੈ ਕੇ ਗਏ ਸਨ ਅਤੇ ਆਪਣੀ ਪਤਨੀ ਨੂੰ ਟਰੈਕਟਰ ਤੇ ਬਿਠਾ ਕੇ ਘਰ ਲਿਆਏ ਸਨ।