ਮੁੱਖ ਚੋਣ ਕਮਿਸ਼ਨਰ, ਪੰਜਾਬ ਡਾ.ਐਸ ਕਰੁਣਾ ਰਾਜੂ ਜਾਣਗੇ ਕੇਂਦਰੀ ਡੈਪੂਟੇਸ਼ਨ ‘ਤੇ
ਚੰਡੀਗੜ੍ਹ, 8 ਦਸੰਬਰ(ਵਿਸ਼ਵ ਵਾਰਤਾ)-: ਪੰਜਾਬ ਕੇਡਰ ਦੇ 1998 ਬੈਚ ਦੇ ਆਈਏਐਸ ਅਧਿਕਾਰੀ ਡਾ. ਐਸ ਕਰੁਣਾ ਰਾਜੂ ਜੋ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦਾ ਚਾਰਜ ਸੰਭਾਲ ਰਹੇ ਸਨ, ਨੂੰ ਪੰਜਾਬ ਤੋਂ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਉਹ ਹੁਣ ਕੇਂਦਰੀ ਡੈਪੂਟੇਸ਼ਨ ‘ਤੇ ਸਟੀਲ ਮੰਤਰਾਲੇ ਦੇ ਅਧੀਨ ਸੀਵੀਓ, ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਆਰ.ਆਈ.ਐਨ.ਐਲ.), ਵਿਸ਼ਾਖਾਪਟਨਮ ਦੇ ਤੌਰ ‘ਤੇ ਨਵੀਂ ਨਿਯੁਕਤੀ ‘ਤੇ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਮੁੱਖ ਚੋਣ ਅਧਿਕਾਰੀ, ਪੰਜਾਬ ਦਾ ਚਾਰਜ 2011 ਬੈਚ ਦੇ ਆਈਏਐਸ ਅਧਿਕਾਰੀ ਬੀ. ਸ੍ਰੀਨਿਵਾਸਨ, ਨੂੰ ਸੌਂਪਿਆ ਗਿਆ ਹੈ।