ਨਵੀਂ ਦਿੱਲੀ 3 ਅਪ੍ਰੈਲ (ਵਿਸ਼ਵ ਵਾਰਤਾ ਡੈਸਕ)ਲੋਕ ਸਭਾ ਚੋਣਾਂ ਤੋਂ ਪਹਿਲਾਂ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਅਤੇ ਕਾਂਗਰਸ ਨੇਤਾ ਵਿਜੇਂਦਰ ਸਿੰਘ ਬੁੱਧਵਾਰ ਨੂੰ ਇੱਥੇ ਭਾਜਪਾ ‘ਚ ਸ਼ਾਮਲ ਹੋ ਗਏ।ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਕਾਂਗਰਸ ਵੱਲੋਂ ਵਿਜੇਂਦਰ ਸਿੰਘ ਨੂੰ ਮਥੁਰਾ ਤੋਂ ਭਾਜਪਾ ਦੀ ਹੇਮਾ ਮਾਲਿਨੀ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ, ਜੋ ਲਗਾਤਾਰ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ।
ਵਿਜੇਂਦਰ ਸਿੰਘ ਇਸ ਸਮੇਂ ਇੱਕ ਪੇਸ਼ੇਵਰ ਮੁੱਕੇਬਾਜ਼ ਹੈ ਅਤੇ ਵੱਖ-ਵੱਖ ਦੇਸ਼ਾਂ ਵਿੱਚ ਲੜਦਾ ਰਿਹਾ ਹੈ।
ਜਾਣਕਾਰੀ ਅਨੁਸਾਰ ਵਿਜੇਂਦਰ ਸਿੰਘ ਦਾ ਕਹਿਣਾ ਹੈ ਕਿ “ਇਹ ਮੇਰੇ ਲਈ ਪੰਜ ਸਾਲਾਂ ਬਾਅਦ ਘਰ ਵਾਪਸੀ ਹੈ ਕਿਉਂਕਿ ਮੈਂ 2019 ਵਿੱਚ ਚੋਣ ਲੜੀ ਸੀ,” ਉਸਨੇ ਕਿਹਾ, “ਉਹ ਭਾਜਪਾ ਸਰਕਾਰ ਦੁਆਰਾ ਖਿਡਾਰੀਆਂ ਨੂੰ ਦਿੱਤੇ ਗਏ ਸਨਮਾਨ ਤੋਂ ਪ੍ਰੇਰਿਤ ਹੈ”।
ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਲ ਹੋਏ।
ਪਿਛਲੇ ਹਫਤੇ, ਮੁੱਕੇਬਾਜ਼ ਨੇ ਐਕਸ ‘ਤੇ ਇੱਕ ਪੋਸਟ ਵਿੱਚ, ਲਿਖਿਆ, “ਜਿੱਥੇ ਵੀ ਜਨਤਾ ਚਾਹੁੰਦੀ ਹੈ, ਮੈਂ ਤਿਆਰ ਹਾਂ।”