ਜੈਤੋਂ, 30 ਅਗਸਤ(ਵਿਸ਼ਵ ਵਾਰਤਾ): ਅੱਜ ਰੇਲ ਮੰਤਰਾਲੇ ਨੇ ਮਹਾਰਾਸ਼ਟਰ ਚ ਭਾਰੀ ਮੀਂਹ ਪੈਣ ਕਾਰਨ ਕਈ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ। ਜਿਸ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂਤਵੀ, ਰਾਜਸਥਾਨ ਆਦਿ ਆਉਂਣ-ਜਾਣ ਵਾਲਿਆਂ ਟ੍ਰੇਨਾਂ ਵੀ ਸ਼ਾਮਿਲ ਹਨ। ਅੱਜ ਉੱਤਰ ਰੇਲਵੇ ਸੂਤਰਾਂ ਨੇ ਦੱਸਿਆ ਕਿ ਟ੍ਰੇਨ ਨੰਬਰ 19023 ਮੁੰਬਈ ਸੈਂਟਰਲ-ਫਿਰੋਜ਼ਪੁਰ ਬਰਾਸਤਾ ਜੈਤੋਂ ਐਕਸਪ੍ਰੈਸ, 19024 ਫਿਰੋਜ਼ਪੁਰ- ਮੁੰਬਈ ਸੈਂਟਰਲ ਜਨਤਾ ਐਕਸਪ੍ਰੈਸ, 14626 ਫਿਰੋਜ਼ਪੁਰ-ਦਿੱਲੀ ਸਰਾਏ ਰੋਹਿਲਾ ਇੰਟਰਸਿਟੀ ਐਕਸਪ੍ਰੈਸ, 18508 ਅੰਮ੍ਰਿਤਸਰ-ਵਿਸ਼ਾਖਾਪਟਨਮ ਹੀਰਾਕੁੰਡ ਐਕਸਪ੍ਰੈਸ, 14630 ਫਿਰੋਜ਼ਪੁਰ-ਲੁਧਿਆਣਾ ਸਤਲੁਜ ਐਕਸਪ੍ਰੈਸ, 12421 ਨੰਦੇੜ-ਅੰਮ੍ਰਿਤਸਰ ਐਕਸਪ੍ਰੈਸ, 15656 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਰਾਮਖਿਆ ਐਕਸਪ੍ਰੈਸ, 12984 ਚੰਡੀਗੜ੍ਹ-ਅਜਮੇਰ ਗਾਰੀਬਰਥ ਐਕਸਪ੍ਰੈਸ, 19718 ਚੰਡੀਗੜ੍ਹ- ਜੈਪੁਰ ਇੰਟਰਸਿਟੀ ਐਕਸਪ੍ਰੈਸ, 14086 ਸਿਰਸਾ-ਤਿਲਕ ਬ੍ਰਿੜ ਐਕਸਪ੍ਰੈਸ, 54044 ਹਿਸਾਰ-ਜਿੰਦ ਬਰਾਸਤਾ ਬਠਿੰਡਾ ਪੈਸੇੰਜਰ ਅਤੇ 22949 ਬਾਂਦਰਾ ਟਰਮਿਨਿਊਸ- ਦਿੱਲੀ ਸਰਾਏ ਰੋਹਿਲਾ ਐਕਸਪ੍ਰੈਸ ਅੱਜ 30 ਅਗਸਤ ਨੂੰ ਬੰਦ ਰਹਿਣਗੀਆਂ।
ਸੂਤਰਾਂ ਅਨੁਸਾਰ 31 ਅਗਸਤ ਨੂੰ ਟ੍ਰੇਨ ਨੰਬਰ 22950 ਦਿੱਲੀ ਸਹਾਏ ਰੋਹਿਲਾ-ਬਾਂਦਰਾ ਟਰਮਿਨਿਊਸ ਐਕਸਪ੍ਰੈਸ ਟ੍ਰੇਨ ਬੰਦ ਰਹੇਗੀ ਜਦਕਿ 1 ਸਤੰਬਰ ਨੂੰ 19024 ਫਿਰੋਜ਼ਪੁਰ-ਮੁੰਬਈ ਸੈਂਟਰਲ ਬਰਾਸਤਾ ਜੈਤੋਂ-ਬਠਿੰਡਾ ਜਨਤਾ ਐਕਸਪ੍ਰੈਸ ਟ੍ਰੇਨ ਰੱਦ ਰਹੇਗੀ